ਸਟਾਫ਼ ਰਿਪੋਰਟਰ, ਬਰਨਾਲਾ : ਥਾਣਾ ਸਦਰ ਦੀ ਪੁਲਿਸ ਨੇ ਸੜਕ ਹਾਦਸੇ ਇਕ ਵਿਅਕਤੀ ਦੇ ਜ਼ਖ਼ਮੀ ਹੋਣ 'ਤੇ ਟਰੈਕਟਰ ਚਾਲਕ 'ਤੇ ਕੇਸ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਕਿਰਨਜੀਤ ਸਿੰਘ ਨੇ ਦੱਸਿਆ ਕਿ ਮੁਦਈ ਜਗਜੀਤ ਸਿੰਘ ਉਰਫ਼ ਗਿਆਨੀ ਵਾਸੀ ਬੰਧਨੀ ਕਲਾਂ ਨੇ ਦੱਸਿਆ ਕਿ ਮੁਦਈ ਬਰਨਾਲਾ ਤੋਂ ਮੋਗਾ ਨੂੰ ਜਾ ਰਿਹਾ ਸੀ ਤਾਂ ਨੇੜੇ ਮੇਨ ਰੋਡ ਪੱਖੋਕੇ ਚਮਕੌਰ ਸਿੰਘ ਉਰਫ਼ ਰਾਜੂ ਵਾਸੀ ਜਗਜੀਤ ਪੂਰਾ ਆਪਣੇ ਟਰੈਕਟਰ ਫਾਰਮ 'ਤੇ ਸਮੇਤ ਟਰਾਲੀ ਦੇ ਸਵਾਰ ਹੋ ਕੇ ਤੇਜ਼ੀ ਨਾਲ ਜਾ ਰਿਹਾ ਸੀ। ਜਿਸ ਨੇ ਬਿਨ੍ਹਾਂ ਇਛਾਰੇ ਕੀਤੇ ਟਰੈਕਟਰ ਇਕ ਸਾਈਡ ਮੋੜ ਦਿੱਤਾ ਜਿਸ ਕਰਕੇ ਮੁਦਈ ਦੇ ਮੋਟਰਸਾਈਕਲ ਜਾ ਲੱਗਿਆ ਤੇ ਜਿਸ ਨਾਲ ਮੁਦਈ ਜ਼ਖ਼ਮੀ ਹੋ ਗਿਆ। ਪੁਲਿਸ ਨੇ ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।