ਜਮੀਲ ਜੌੜਾ, ਮਾਲੇਰਕੋਟਲਾ : ਸਮਾਜਸੇਵੀ ਮੁਹੰਮਦ ਇਬਰਾਹੀਮ ਰਾਹੀ ਦੇ ਨੌਜਵਾਨ ਪੁੱਤਰ ਤੇ ਮੁਹੰਮਦ ਸ਼ਰੀਫ ਗਿੱਲ ਦੇ ਭਤੀਜੇ ਅਬਦੁਲ ਕਾਦਿਰ (27) ਦਾ ਅਚਾਨਕ ਦੇਹਾਂਤ ਹੋ ਗਿਆ, ਜਿਸ ਨੂੰ ਕਬਰਿਸਤਾਨ ਛੋਟੀ ਈਦਗਾਹ ਵਿਖੇ ਸਪੁਰਦ-ਏ-ਖਾਕ ਕੀਤਾ ਗਿਆ। ਇਲਾਕੇ ਦੀਆਂ ਧਾਰਮਿਕ, ਸਮਾਜਿਕ, ਸਿਆਸੀ ਆਗੂਆਂ ਤੇ ਸਨਅਤਕਾਰਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਸਨੇਹੀਆਂ ਨੇ ਦੱਸਿਆ ਅਬਦੁਲ ਕਾਦਿਰ ਦੀ ਰਸਮ-ਏ-ਕੁਲ ਅੱਜ 3 ਅਗਸਤ ਨੂੰ ਮਸਜਿਦ ਚੋਰਮਾਰਾਂ ਵਿਖੇ ਸਵੇਰੇ 8.30 ਵਜੇ ਹੋਵੇਗੀ।