ਅਰਵਿੰਦ ਰੰਗੀ, ਤਪਾ ਮੰਡੀ : ਸ਼੍ਰੋਮਣੀ ਅਕਾਲੀ ਦਲ ਹੀ ਪੰਥਕ ਤੇ ਪੰਜਾਬੀਆਂ ਦੀ ਮਾਂ ਪਾਰਟੀ ਹੈ, ਕਿਉਂਕਿ ਜਦੋਂ ਵੀ ਪੰਜਾਬ ਨੂੰ ਕੋਈ ਸਮੱਸਿਆ ਆਈ ਹੈ ਤਾਂ ਅਕਾਲੀ ਦਲ ਨੇ ਹਿੱਕ ਡਾਹ ਕੇ ਲੜਾਈ ਹੀ ਨਹੀਂ,ਸਗੋਂ ਪੰਜਾਬ ਦੇ ਹਿੱਤਾਂ ਲਈ ਹਿੱਕਾਂ ਡਾਹ ਕੇ ਕੁਰਬਾਨੀਆਂ ਕੀਤੀਆਂ ਹਨ।

ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਐਡਵੋਕੇਟ ਸਤਨਾਮ ਸਿੰਘ ਰਾਹੀ ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਦਲ ਭਦੌੜ ਨੇ ਉਸ ਸਮੇਂ ਕੀਤਾ ਜਦ ਉਘੇ ਅਕਾਲੀ ਆਗੂ ਦਵਿੰਦਰ ਬੀਹਲਾ ਤੇ ਮਨਦੀਪ ਸਿੰਘ ਮਾਨ ਦੀ ਪ੍ਰਰੇਰਣਾ ਸਦਕਾ 12 ਦੇ ਕਰੀਬ ਪਾਰਟੀ ਵਰਕਰਾਂ ਰੋਮੀ ਸ਼ਰਮਾ, ਵਿਪੁਨ ਘਈ, ਲਲਿਤ ਘਈ, ਜਸਵਿੰਦਰ ਸਿੰਘ, ਤੇਜਿੰਦਰ ਭੁੱਲਰ, ਗਗਨ ਸ਼ਰਮਾ, ਲਾਭੀ ਖਾਂ, ਸਾਹਿਲਪ੍ਰਰੀਤ ਸਿੰਘ, ਪੁਸ਼ਪਿੰਦਰ ਸਿਧੂ, ਗਗਨ ਸੁਰੀਯਾ, ਚਰਨਜੀਤ ਸਿੰਘ, ਰਣਜੀਤ ਸਿੰਘ, ਜਗਸੀਰ ਸੀਰਾ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਸ੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਹਲਕਾ ਇੰਚਾਰਜ ਨੇ ਪਾਰਟੀ ਛੱਡ ਕੇ ਆਏ ਨੌਜਵਾਨਾਂ ਨੂੰ ਸਿਰੋਪਾਉ ਦੇਕੇ ਸਨਮਾਨਿਤ ਕੀਤਾ ਤੇ ਪਾਰਟੀ 'ਚ ਹਰ ਤਰ੍ਹਾਂ ਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ।

ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਉਗਰ ਸੈਨ ਮੋੜ, ਬੰਟੀ ਸਰਪੰਚ, ਯਾਦਵ ਸ਼ਰਮਾ, ਇਕਬਾਲ ਖਾਂ, ਮਹਿਰੋਸ਼ ਢੀਂਗਰਾ, ਬਲਰਾਜ ਸਿੰਘ, ਰਾਜਵਿੰਦਰ ਰਾਜੂ, ਗੁਲਾਬ ਸਿੰਘ, ਸਾਬਕਾ ਕੌਂਸਲਰ ਸੋਨੂੰ ਮੱਲ੍ਹੀ ਤੇ ਚਰਨਜੀਤ ਸਿੰਘ ਆਦਿ ਹਾਜ਼ਰ ਸਨ।