ਬਲਜੀਤ ਸਿੰਘ ਟਿੱਬਾ, ਸੰਗਰੂਰ : ਅੱਜ ਨੇੜਲੇ ਪਿੰਡ ਗੁਰਦਾਸਪੁਰਾ ਵਿਖੇ ਵੱਡੀ ਗਿਣਤੀ ਕਾਂਗਰਸੀ ਪਰਿਵਾਰਾਂ ਵੱਲੋਂ ਬਾਬੂ ਪ੍ਰਕਾਸ਼ ਚੰਦ ਗਰਗ ਦੀ ਅਗਵਾਈ 'ਚ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਜਾਣਕਾਰੀ ਮੁਤਾਬਕ ਅੱਜ ਪਿੰਡ ਗੁਰਦਾਸਪੁਰਾ (ਗੁਰਥਲੀ) 'ਚ ਕਾਂਗਰਸ ਦੀ ਪੰਚਾਇਤ ਮੈਂਬਰ ਬੀਬੀ ਹਰਪ੍ਰਰੀਤ ਕੌਰ ਅਤੇੇ ਨਿਰਭੈ ਸਿੰਘ ਦੇ ਨਾਲ ਦੋ ਦਰਜ਼ਨ ਤੋਂ ਵੱਧ ਬੀਬੀਆਂ ਨਵਾਬ ਖਾਂ, ਰਾਣੀ ਕੌਰ, ਪੁਸ਼ਪਿੰਦਰ ਕੌਰ, ਦਲੀਪ ਕੌਰ, ਗੁਰਮੇਲ ਕੌਰ, ਗਿਆਨ ਕੌਰ, ਜਸਵਿੰਦਰ ਕੌਰ, ਚਰਨਜੀਤ ਕੌਰ, ਪਰਮਜੀਤ ਕੌਰ, ਸੁਖਪਾਲ ਕੌਰ, ਸਰਬਜੀਤ ਕੌਰ, ਰੁਪਿੰਦਰ ਕੌਰ, ਬਲਜਿੰਦਰ ਕੌਰ, ਰਾਜ ਕੌਰ, ਪਰਮਜੀਤ ਕੌਰ, ਚਰਨਜੀਤ ਕੌਰ, ਬਲਜਿੰਦਰ ਕੌਰ, ਅੰਗਰੇਜ਼ ਕੌਰ ਨੇ ਕਾਂਂਗਰਸ ਛੱਡ ਕੇ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਹਲਕਾ ਸੰਗਰੂਰ ਦੇ ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਨੇ ਸ਼ਾਮਿਲ ਹੋਣ ਵਾਲੀਆਂ ਮਹਿਲਾ ਆਗੂਆਂ ਨੂੰ ਸਿਰਪਾਉ ਪਾ ਕੇ ਸ਼ਾਮਿਲ ਕਰਦਿਆਂ ਕਿਹਾ ਕਿ ਪਾਰਟੀ 'ਚ ਮਾਨ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਬੀਬੀ ਪਰਮਜੀਤ ਕੌਰ ਵਿਰਕ ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ ਅਤੇ ਬੀਸੀ ਵਿੰਗ ਦੇ ਸਯੁੰਕਤ ਸਕੱਤਰ ਮੁਹੰਮਦ ਸਲੀਮ ਗੁੜਥਲੀ, ਐੱਸ ਸੀ ਵਿੰਗ ਦੇ ਸਰਕਲ ਪ੍ਰਧਾਨ ਗੁਰਵਿੰਦਰ ਸਿੰਘ ਮਾਰੂਤੀ ਤੋਂ ਇਲਾਵਾ ਹਰਪ੍ਰਰੀਤ ਸਿੰਘ, ਹਰਬੰਸ ਸਿੰਘ, ਦਰਸ਼ਨ ਖਾਂ, ਸੀਤਾ ਸਿੰਘ, ਮਹਿੰਦਰ ਸਿੰਘ, ਪਰਗਟ ਸਿੰਘ, ਨਿਰਭੈ ਸਿੰਘ ਹਾਜ਼ਰ ਸਨ।