ਪਵਿੱਤਰ ਸਿੰਘ,ਅਮਰਗੜ੍ਹ

ਪੰਜਾਬ ਪ੍ਰਦੇਸ਼ ਮਹਿਲਾਂ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਬਲਵੀਰ ਕੌਰ ਰਾਣੀ ਸੋਢੀ ਦਾ ਤਾਜਪੋਸ਼ੀ ਸਮਾਰੋਹ ਜੋ ਕਿ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਹੋਇਆ, 'ਚ ਸ਼ਮੂਲੀਅਤ ਕਰਨ ਲਈ ਹਲਕਾ ਅਮਰਗੜ੍ਹ ਤੋਂ ਟਿਕਟ ਦੇ ਦਆਵੇਦਾਰ ਕੋਆਰਡੀਨੇਟਰ ਮਹਿਲਾ ਕਾਂਗਰਸ ਬੀਬੀ ਪਿ੍ਰਤਪਾਲ ਕੌਰ ਬਡਲਾ ਹਲਕਾ ਅਮਰਗੜ੍ਹ ਤੋਂ ਵਰਕਰਾਂ ਦੇ ਵੱਡੇ ਕਾਫਲੇ ਨਾਲ ਰਵਾਨਾ ਹੋਏ। ਪੱਤਰਕਾਰਾ ਨਾਲ ਗੱਲਬਾਤ ਕਰਦਿਆ ਬੀਬੀ ਬਡਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਮਹਿਲਾਂਵਾ ਦੇ ਹੱਕਾ ਦੀ ਅਸਲ ਰਾਖੀ ਕਰਦੀ ਹੈ। ਰਾਹੁਲ ਗਾਂਧੀ ਜੀ ਅਤੇ ਪਿ੍ਰਯੰਕਾ ਗਾਂਧੀ ਅਤੇ ਆਲ ਇੰਡੀਆ ਮਹਿਲਾ ਕਾਂਗਰਸ ਦੇ ਪ੍ਰਧਾਨ ਮੈਡਮ ਨੈਟਾ ਡਿਸੂਜ਼ਾ ਦੀ ਸੋਚ ਹੈ ਕਿ ਅੱਧੀ ਆਬਾਦੀ ਮਹਿਲਾਵਾਂ ਨੂੰ ਪੂਰਾ ਹੱਕ ਮਿਲੇ। ਉਨਾਂ੍ਹ ਕਿਹਾ ਕੇ ਹੋਰ ਕਿਸੇ ਪਾਰਟੀ ਵੱਲੋ ਮਹਿਲਾਂਵਾ ਨੂੰ ਇੰਨੀ ਵੱਡੀ ਪੱਧਰ ਤੇ ਮਾਣ ਨਹੀ ਦਿੱਤਾ ਜਾ ਰਿਹਾ, ਜਿੰਨਾ ਕਾਂਗਰਸ ਪਾਰਟੀ ਵਲੋ ਦਿੱਤਾ ਜਾ ਰਿਹਾ ਹੈ। ਉਨਾਂ੍ਹ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਚ ਮਹਿਲਾ ਕਾਂਗਰਸ ਅਹਿਮ ਰੋਲ ਅਦਾ ਕਰੇਗੀ । ਉਨਾਂ੍ਹ ਕਿਹਾ ਕੇ ਸਾਡੇ ਰਾਸ਼ਟਰੀ ਪ੍ਰਧਾਨ ਨੈਟਾ ਡਿਸ਼ੂਜਾ ਦੀ ਸੋਚ ਹੈ ਕਿ ਕੰਮ ਕਰਨ ਵਾਲੀਆ ਮਹਿਲਾਂਵਾ ਨੂੰ ਰਾਜਨੀਤੀ ਵਿੱਚ ਅੱਗੇ ਵੱਧਣ ਦੇ ਮੌਕੇ ਮਿਲਣੇ ਚਾਹੀਦੇ ਹਨ ਤਾਂ ਜੋ ਸਮਾਜ ਵਿੱਚ ਜਾਗਰੂਕਤਾ ਆ ਸਕੇ। ਬੀਬੀ ਬਡਲਾ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਆਲ ਇੰਡੀਆ ਮਹਿਲਾਂ ਕਾਂਗਰਸ ਪ੍ਰਧਾਨ ਨੈਟਾ ਡਿਸ਼ੂਜਾ ਅਤੇ ਪੰਜਾਬ ਪ੍ਰਦੇਸ਼ ਪ੍ਰਧਾਨ ਬਲਵੀਰ ਰਾਣੀ ਸੋਢੀ ਦੀ ਅਗਵਾਈ ਹੇਠ ਵੱਡਾ ਇਕੱਠ ਅਮਰਗੜ੍ਹ ਹਲਕੇ ਵਿੱਚ ਕਰਕੇ ਚੋਣ ਮੁਹਿੰਮ ਦਾ ਆਗਾਜ ਕਰਨਗੇ । ਇਸ ਦੌਰਾਨ ਪਰਪ੍ਰਰੀਤ ਕੌਰ ਜਨਰਲ ਸਕੱਤਰ ਆਲ ਇੰਡੀਆ, ਨਤਾਸ਼ਾ ਸਰਮਾ ਕੋਆਰਡੀਨੇਟਰ ਆਲ ਇੰਡੀਆ, ਰਣਜੀਤ ਕੌਰ ਬਦੇਸ਼ਾ, ਗੁਰਮੀਤ ਕੌਰ, ਲਤਾ ਵਰਮਾ, ਯਾਮਿਨੀ ਵਰਮਾ, ਹਰਦੀਪ ਕੌਰ, ਅਮਨਦੀਪ ਕੌਰ, ਕੁਲਦੀਪ ਕੌਰ, ਮਲਕੀਤ ਕੌਰ, ਮਨਜੀਤ ਕੌਰ, ਹਰਮੇਲ ਕੌਰ, ਬਲਵੀਰ ਕੌਰ ਅਤੇ ਗੁਰਵਿੰਦਰ ਕੌਰ ਆਦਿ ਮਹਿਲਾਂ ਕਾਂਗਰਸ ਵਰਕਰ ਹਾਜ਼ਰ ਸਨ।