ਪਵਿੱਤਰ ਸਿੰਘ, ਅਮਰਗੜ੍ਹ

ਪਿੰਡ ਲੱਛਾਬੱਦੀ ਤੋਂ ਕੋਟਲਾ ਬਰਾਚ ਨਹਿਰ ਦੀ ਪਟੜੀ ਤੇ ਆ ਰਹੀ ਕਾਰ ਪਿੰਡ ਮਾਹੌਰਾਣਾ ਵਿਖੇ ਅਚਾਨਕ ਸਲਿੱਪ ਹੋਣ ਨਾਲ ਨਹਿਰ 'ਚ ਜਾ ਡਿੱਗੀ, ਜਿਸ 'ਚ ਪਤੀ-ਪਤਨੀ ਤੋਂ ਇਲਾਵਾ ਦੋ ਬੱਚੇ ਸਵਾਰ ਸਨ। ਜਿਨਾਂ੍ਹ ਨੂੰ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਨਹਿਰ 'ਚ ਛਾਲ ਮਾਰ ਕੇ ਸਹੀ ਸਲਾਮਤ ਬਾਹਰ ਕੱਿਢਆ, ਜਿਸਦੀ ਚਾਰ ਚੁਫੇਰੇ ਲੋਕਾਂ ਵੱਲੋਂ ਪ੍ਰਸੰਸਾ ਕੀਤੀ ਜਾ ਰਹੀ ਹੈ। ਕਾਰ ਚਾਲਕ ਦੀ ਪਤਨੀ ਜੱਸੀ ਨੇ ਦੱਸਿਆ ਕਿ ਪੁਰਾਣੀ ਕਾਰ ਖ਼ਰੀਦਣ ਦੀ ਖ਼ੁਸ਼ੀ ਵਿੱਚ ਉਹ ਆਪਣੇ ਪਤੀ ਅਤੇ ਭਤੀਜੇ ਤੇ ਭਾਣਜੇ ਨਾਲ ਆਪਣੀ ਭੈਣ ਨੂੰ ਮਿਠਾਈ ਦਾ ਡੱਬਾ ਦੇ ਕੇ ਲੱਛਾਬੱਦੀ ਤੋਂ ਵਾਪਸ ਆਪਣੇ ਪਿੰਡ ਹਰੀਗੜ੍ਹ ਨੂੰ ਜਾ ਰਹੇ ਸੀ ਕਿ ਅਚਾਨਕ ਮਾਹੋਰਾਣਾ ਨੇੜੇ ਸੜਕ ਵਿਚਾਲੇ ਦਰੱਖਤ ਖੜੇ ਹੋਣ ਕਾਰਨ ਨਹਿਰ ਦੀ ਪਟੜੀ ਤੋਂ ਗੁਜ਼ਰਦੇ ਹੋਏ ਕਾਰ ਸਲਿੱਪ ਕਰਕੇ ਨਹਿਰ 'ਚ ਜਾ ਡਿੱਗੀ। ਜਿਸ ਨੂੰ ਉਸ ਦਾ ਪਤੀ ਅੱਲ੍ਹਾ ਰਾਖਾ ਚਲਾ ਰਿਹਾ ਸੀ। ਉਸਨੇ ਦੱਸਿਆ ਕਿ ਕਾਰ ਪਾਣੀ 'ਚ ਡਿੱਗਣ ਨਾਲ ਲਾਕ ਹੋਈਆਂ ਟਾਕੀਆਂ ਨੂੰ ਉਸ ਦੇ ਭਾਣਜੇ ਪਿੰ੍ਸ ਨੇ ਬੜੀ ਹੀ ਮੁਸ਼ਕਲ ਨਾਲ ਖੋਲਿ੍ਹਆ। ਪਾਣੀ 'ਚ ਰੁੜ੍ਹਦੇ ਸਮੇਂ ਸਾਡਾ ਚੀਕ ਚੰਿਘਆੜਾ ਸੁਣ ਪੁਲਿਸ ਮੁਲਾਜ਼ਮ ਗੁਰਨਾਮ ਸਿੰਘ ਨੇ ਆਪਣੀ ਜਾਨ ਜੋਖ਼ਮ 'ਚ ਪਾ ਨਹਿਰ 'ਚ ਛਾਲ ਮਾਰ ਕੇ ਸਾਨੂੰ ਨਹਿਰ ਚੋਂ ਬਾਹਰ ਕੱਢ ਕੇ ਸਾਡੀ ਜਾਨ ਬਚਾਈ। ਆਰਜ਼ੀ ਤੌਰ 'ਤੇ ਅੰਮਿ੍ਤਸਰ ਤੋਂ ਡਿਊਟੀ ਤੇ ਮਾਹੋਰਾਣਾ ਆਏ ਪੁਲਿਸ ਮੁਲਾਜ਼ਮ ਗੁਰਨਾਮ ਸਿੰਘ ਨੇ ਦੱਸਿਆ ਕਿ ਰਾਤ ਵੇਲੇ ਜਦੋਂ ਉਹ ਡਿਊਟੀ ਤੇ ਤੈਨਾਤ ਸੀ ਤਾਂ ਉਸਨੇ ਚੀਕ ਚਿਹਾੜੇ ਦੀਆਂ ਆਵਾਜ਼ਾਂ ਸੁਣੀਾਂ ਤਾਂ ਜਾ ਕੇ ਦੇਖਿਆ ਕੁਝ ਲੋਕ ਪਾਣੀ 'ਚ ਰੁੜ੍ਹ ਰਹੇ ਸੀ ਜਿਨਾਂ੍ਹ ਨੂੰ ਮੈਂ ਇਨਸਾਨੀਅਤ ਨਾਤੇ ਨਹਿਰ 'ਚ ਛਾਲ ਮਾਰ ਕੇ ਸਹੀ ਸਲਾਮਤ ਬਾਹਰ ਕੱਢ ਲਿਆਂਦਾ। ਨਹਿਰ 'ਚੋਂ ਜੇਸੀਬੀ ਦੀ ਮਦਦ ਨਾਲ ਕਾਰ ਕੱਢਣ ਮੌਕੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਸੜਕ ਵਿਚਾਲੇ ਦਰੱਖਤ ਖੜੇ ਹੋਣ ਕਾਰਨ ਅਕਸਰ ਹੀ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ ਕਈ ਰਾਹਗੀਰ ਤਾਂ ਆਪਣੀ ਜਾਨ ਵੀ ਗੁਆ ਚੁੱਕੇ ਹਨ ਪਰ ਸਬੰਧਤ ਮਹਿਕਮਾ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ।