ਯੋਗੇਸ਼ ਸ਼ਰਮਾ, ਭਦੌੜ : ਭਦੌੜ ਗਰਿੱਡ ਅਧੀਨ ਆਉਂਦੇ ਕਸਬਾ ਭਦੌੜ ਤੇ ਆਸ ਪਾਸ ਦੇ ਪਿੰਡਾਂ 'ਚ 7 ਨਵੰਬਰ ਨੂੰ ਬਿਜਲੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਦੌੜ ਗਰਿੱਡ ਦੇ ਐੱਸ ਡੀ ਓ ਧਰਮਵੀਰ ਸਭਰਵਾਲ ਨੇ ਦੱਸਿਆ ਕਿ ਭਦੌੜ ਗਰਿੱਡ 'ਚ ਮੁਰੰਮਤ ਦਾ ਕੰਮ ਚੱਲੇਗਾ। ਜਿਸ ਕਾਰਨ ਕਸਬਾ ਭਦੌੜ ਅਤੇ ਲਾਗਲੇ ਪਿੰਡਾਂ ਦੀ ਬਿਜਲੀ ਅੱਜ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।