ਬਲਜਿੰਦਰ ਸਿੰਘ ਮਿੱਠਾ, ਸੰਗਰੂਰ : ਥਾਣਾ ਸਦਰ ਧੂਰੀ ਵਿਖੇ ਨੌਕਰੀ ਦਿਵਾਉਣ ਦੇ ਬਹਾਨੇ ਠੱਗੀ ਮਾਰਨ ਦਾ ਮਾਮਲਾ ਦਰਜ ਹੋਇਆ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਜਸਪ੍ਰਰੀਤ ਸਿੰਘ ਨਿਵਾਸੀ ਜੱਖਲਾਂ ਨੇ ਪੁਲਿਸ ਨੂੰ ਦੱਸਿਆ ਕਿ ਹਰਬੰਸ ਸਿੰਘ ਰਾਕੇਸ਼ ਕੁਮਾਰ ਨਿਵਾਸੀ ਲੌਂਗੋਵਾਲ ਅਤੇ ਨਰੇਸ਼ ਕੁਮਾਰੀ ਨਿਵਾਸੀ ਬਰਨਾਲਾ ਨੇ ਜਸਪ੍ਰਰੀਤ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਭਰੋਸੇ 'ਚ ਲੈ ਕੇ ਰੇਲਵੇ 'ਚ ਨੌਕਰੀ ਦਿਵਾਉਣ ਬਹਾਨੇ 7 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੁਲਿਸ ਨੇ ਉਕਤ ਵਿਅਕਤੀ ਦੇ ਬਿਆਨ ਦੇ ਆਧਾਰ 'ਤੇ ਥਾਣਾ ਸਦਰ ਧੂਰੀ 'ਚ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰਾਂ੍ਹ ਥਾਣਾ ਲੌਂਗੋਵਾਲ ਪੁਲਿਸ ਨੇ ਮਨਪ੍ਰਰੀਤ ਸਿੰਘ ਨਿਵਾਸੀ ਲੌਂਗੋਵਾਲ ਅਤੇ ਜਸਪ੍ਰਰੀਤ ਸਿੰਘ ਨਿਵਾਸੀ ਜੱਖਲਾਂ ਨੇ ਪੁਲਿਸ ਨੂੰ ਦੱਸਿਆ ਕਿ ਹਰਬੰਸ ਸਿੰਘ ਰਾਕੇਸ਼ ਕੁਮਾਰ ਲੌਂਗੋਵਾਲ ਅਤੇ ਨਰੇਸ਼ ਕੁਮਾਰੀ ਨਿਵਾਸੀ ਬਰਨਾਲਾ ਨੇ ਰੇਲਵੇ 'ਚ ਨੌਕਰੀ ਦਾ ਝਾਂਸਾ ਦੇ ਕੇ 11 ਲੱਖ ਦੀ ਠੱਗੀ ਮਾਰੀ ਹੈ। ਪੁਲਿਸ ਨੇ ਉਕਤ ਵਿਅਕਤੀਆਂ ਦੇ ਬਿਆਨ ਦੇ ਆਧਾਰ ਤੇ ਥਾਣਾ ਲੌਂਗੋਵਾਲ 'ਚ ਮਾਮਲਾ ਦਰਜ ਕਰ ਲਿਆ ਹੈ। ਥਾਣਾ ਖਨੌਰੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਮ 'ਤੇ ਠੱਗੀ ਮਾਰਨ ਦੇ ਖ਼ਲਿਾਫ਼ ਦੋ ਵਿਅਕਤੀਆਂ ਦੇ ਖ਼ਲਿਾਫ਼ ਮਾਮਲਾ ਦਰਜ ਹੋਇਆ ਹੈ, ਜਾਣਕਾਰੀ ਮੁਤਾਬਕ ਮਨਪ੍ਰਰੀਤ ਸਿੰਘ ਨਿਵਾਸੀ ਘਮੂਰਘਾਟ ਨੇ ਪੁਲਿਸ ਨੂੰ ਦੱਸਿਆ ਕਿ ਹਰਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਉਰਫ ਲੱਖਾ ਨਿਵਾਸੀ ਹਰੀਗੜ੍ਹ ਗੇਹਲਾਂ ਨੇ ਵਿਦੇਸ਼ ਆਸਟੇ੍ਲੀਆ ਵਿਚ ਲੈ ਕੇ ਜਾਣ ਤੇ ਉੱਥੇ ਕੰਮ ਤੇ ਲਾਉਣ ਸੰਬੰਧੀ 24 ਲੱਖ ਦੀ ਠੱਗੀ ਮਾਰੀ ਹੈ, ਪੁਲਿਸ ਨੇ ਉਕਤ ਵਿਅਕਤੀ ਦੇ ਬਿਆਨ ਦੇ ਆਧਾਰ 'ਤੇ ਥਾਣਾ ਖਨੌਰੀ ਵਿਖੇ ਮਾਮਲਾ ਦਰਜ ਕਰ ਲਿਆ ਹੈ।