ਬਲਜੀਤ ਸਿੰਘ ਟਿਬਾ, ਸੰਗਰੂਰ : ਥਾਣਾ ਅਹਿਮਦਗੜ੍ਹ ਵਿਖੇ ਜੈਪਾਲ ਸਿੰਘ ਪੁੱਤਰ ਬੰਤ ਸਿੰਘ ਵਾਸੀ ਅਹਿਮਦਗੜ੍ਹ ਨੇ ਪੁਲਿਸ ਕੋਲ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ ਦੁਕਾਨ ਖਰੀਦਣ ਲਈ 6 ਲੱਖ ਰੁਪਏ ਨਕਦ ਦਿੱਤੇ। ਮੁਲਜ਼ਮ ਪਹਿਲਾਂ ਤਾਂ ਪੈਸੇ ਵਾਪਸ ਮੋੜਨ ਲਈ ਟਾਲ ਮਟੋਲ ਕਰਦੇ ਰਹੇ ਅਤੇ ਅੰਤ ਨੂੰ ਬਿਲਕੁਲ ਪੈਸੇ ਵਾਪਸ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਨਾ ਹੀ ਦੁਕਾਨ ਦੀ ਰਜਿਸਟਰੀ ਕਰਵਾਈ। ਪੜਤਾਲ ਉਪਰੰਤ ਬਲਵਿੰਦਰ ਸਿੰਘ, ਮਨਜੀਤ ਕੌਰ ਤੇ ਸਰਵਣ ਸਿੰਘ ਖ਼ਿਲਾਫ਼ ਥਾਣਾ ਅਹਿਮਦਗੜ੍ਹ ਵਿਖੇ ਮਾਮਲਾ ਦਰਜ ਕੀਤਾ ਹੈ।