ਪੱਤਰ ਪ੍ਰਰੇਰਕ, ਸੰਗਰੂਰ : ਜ਼ਿਲ੍ਹਾ ਪੁਲਿਸ ਸੰਗਰੂਰ ਨੇ ਵੱਖ-ਵੱਖ ਨਸ਼ੇ ਦੇ ਸਮੱਗਲਰਾਂ ਨੂੰ ਕਾਬੂ ਕਰ ਕੇ ਵੱਖ-ਵੱਖ ਥਾਣਿਆਂ ਵਿਚ ਮਾਮਲੇ ਦਰਜ ਕਰ ਲਏ ਹਨ। ਜਾਣਕਾਰੀ ਅਨੁਸਾਰ ਥਾਣਾ ਸਿਟੀ-1 ਦੇ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਦੌਰਾਨ ਰਿੰਕੂ ਅਤੇ ਿਛੰਦੋ ਕੋਲੋਂ 500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਇਸੇ ਤਰ੍ਹਾਂ ਦਿੜ੍ਹਬਾ ਪੁਲਿਸ ਨੇ ਦਰਬਾਰਾ ਸਿੰਘ ਵਾਸੀ ਗੁੱਜਰਾਂ ਦੇ ਘਰ ਵਿਚੋਂ 15 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀ ਪਰ ਉਕਤ ਵਿਅਕਤੀ ਮੌਕੇ ਤੋਂ ਭੱਜ ਗਿਆ ਅਤੇ ਸਤਿਗੁਰ ਸਿੰਘ ਉਰਫ਼ ਸੱਤੂ ਵਾਸੀ ਖਨਾਲ ਕਲਾਂ ਦੇ ਮੋਟਰ ਵਾਲੇ ਕੋਠੇ ਵਿਚੋਂ 35 ਲਿਟਰ ਲਾਹਣ ਬਰਾਮਦ ਕੀਤਾ।