ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਥਾਣਾ ਸਦਰ ਦੀ ਪੁਲਿਸ ਵੱਲੋਂ ਜੂਆ ਖੇਡਣ ਵਾਲੇ 3 ਵਿਅਕਤੀਆਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣੇਦਾਰ ਰਣਧੀਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਦੌਰਾਨ ਗਸ਼ਤ ਸੰਘੇੜਾ ਚੌਂਕ ਬਰਨਾਲਾ ਮੌਜੂਦ ਸੀ, ਤਾਂ ਮੁਖਬਰ ਦੀ ਇਤਲਾਹ 'ਤੇ ਸੁਰੇਸ਼ ਕੁਮਾਰ ਉਰਫ਼ ਬਿੱਟੂ, ਪ੍ਰਵੀਨ ਕੁਮਾਰ, ਰਾਮ ਵਾਸੀਅਨ ਬਰਨਾਲਾ ਅੱਜ ਕੱਲ੍ਹ ਚੱਲ ਰਹੇ ਆਈਪੀਐੱਲ ਦੇ ਕ੍ਰਿਕਟ ਮੈਚਾ 'ਤੇ ਲੋਕਾਂ ਨੂੰ ਉਕਸਾਕੇ ਮੈਚਾ 'ਤੇ ਰੁਪਇਆ ਦੇ ਜੂਆ ਲਾ ਠੱਗੀ ਮਾਰਦੇ ਹਨ, ਜੋ ਸੁਰੇਸ਼ ਕੁਮਾਰ ਉਰਫ਼ ਬਿੱਟੂ ਦੇ ਘਰ ਬੈਠੇ ਮੋਬਾਈਲਾਂ 'ਤੇ ਵੀ ਟੀਵੀ ਸਕਰੀਨ ਚਲਾ ਕੇ ਜੂਆ ਖੇਡ ਰਹੇ ਹਨ। ਪੁਲਿਸ ਨੇ ਸੁਰੇਸ਼ ਕੁਮਾਰ, ਪ੍ਰਵੀਨ ਕੁਮਾਰ, ਰਾਮ ਨੂੰ ਗਿ੍ਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ।