ਪੱਤਰ ਪ੍ਰਰੇਰਕ, ਸੰਦੌੜ :

ਡਿਪਟੀ ਕਮਿਸ਼ਨਰ ਰਾਮਵੀਰ ਤੇ ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਬਲਾਕ ਫਤਿਹਗੜ੍ਹ ਪੰਜਗਰਾਈਆਂ ਵਿੱਚ 100 ਵਿਅਕਤੀਆਂ ਦੇ ਕੋਵਿਡ ਸੈਂਪਲ ਲਏ ਗਏ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੀਤਾ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਕੋਵਿਡ ਟੈਸਟ ਕਰ ਰਹੀਆਂ ਮੈਡੀਕਲ ਟੀਮਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਹੁਣ ਹੋਰ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਮੌਸਮ ਵਿੱਚ ਬਦਲਾਓ ਆ ਰਿਹਾ ਹੈ। ਇਸ ਕਰਕੇ ਲੋਕਾਂ ਨੂੰ ਮਾਸਕ ਪਾ ਕੇ ਰੱਖਣਾ ਚਾਹੀਦਾ ਹੈ। ਕੋਵਿਡ ਨੂੰ ਹਲਕੇ ਪੱਧਰ 'ਤੇ ਨਾ ਲਿਆ ਜਾਵੇ ਅਤੇ ਇਸ ਨੂੰ ਖ਼ਤਮ ਹੋ ਗਿਆ ਸਮਝ ਕੇ ਕਿਸੇ ਵੀ ਪ੍ਰਕਾਰ ਦੀ ਅਣਗਹਿਲੀ ਨਾ ਕੀਤੀ ਜਾਵੇ।

ਉਨ੍ਹਾਂ ਕਿਹਾ ਕੇ ਸਿਹਤ ਵਿਭਾਗ ਦੇ ਵੱਲੋਂ ਦੱਸੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਕੋਰੋਨਾ ਦੀ ਜੰਗ 'ਤੇ ਜਲਦੀ ਸਫ਼ਲਤਾ ਹਾਸਿਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਵਿਅਕਤੀਆਂ ਨੂੰ ਫਤਿਹ ਕਿੱਟਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਘਰ ਵਿੱਚ ਰਹਿਣ ਵਾਲੇ ਪਾਜ਼ੇਟਿਵ ਮਰੀਜ਼ਾਂ ਨੂੰ ਆਪਣੀ ਦੇਖ ਭਾਲ ਦੇ ਵਿੱਚ ਅਸਾਨੀ ਹੋ ਸਕੇ। ਉਨ੍ਹਾਂ ਦੱਸਿਆ ਕਿ ਫਤਿਹ ਕਿੱਟਾਂ ਦੇ ਵਿੱਚ ਦਵਾਈਆਂ ਸਮੇਤ 18 ਤਰ੍ਹਾਂ ਦਾ ਸਮਾਨ ਹੈ ਜੋ ਬਹੁਤ ਲਾਭਕਾਰੀ ਹੈ। ਇਸ ਮੌਕੇ ਪੰਜਗਰਾਈਆਂ ਵਿਖੇ ਰਵਿੰਦਰ ਕੌਰ ਸਟਾਫ਼ ਨਰਸ, ਸੰਦੀਪ ਕੌਰ, ਕਰਮਜੀਤ ਕੌਰ, ਐੱਸਆਈ ਨਿਰਭੈ ਸਿੰਘ, ਗੁਰਮੀਤ ਸਿੰਘ, ਰਾਜੇਸ਼ ਰਿਖੀ, ਕੌਰ ਮਪਹਵ ਫੀਮੇਲ, ਮਾਸਟਰ ਗੁਰਵਿੰਦਰ ਦਰਿਆ, ਰਿਸ਼ਵ ਗੋਇਲ, ਬਬੂਲ ਟਿੱਬਾ ਅਤੇ ਆਸ਼ਾ ਵਰਕਰ ਕੁਲਦੀਪ ਕੌਰ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ।

---------