ਪਰਦੀਪ ਸਿੰਘ ਕਸਬਾ, ਸੰਗਰੂਰ : ਜ਼ਿਲ੍ਹਾ ਸੰਗਰੂਰ ਵਿੱਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਮੰਗਲਵਾਰ ਨੂੰ ਜ਼ਿਲ੍ਹੇ ਦੇ ਮਾਲੇਰਕੋਟਲਾ ਸ਼ਹਿਰ ਵਿੱਚ 63 ਸਾਲਾ ਔਰਤ ਦੀ ਮੌਤ ਹੋ ਜਾਣ ਨਾਲ ਜ਼ਿਲ੍ਹੇ ਵਿੱਚ ਕੁੱਲ ਮਰਨ ਵਾਲਿਆਂ ਦੀ ਗਿਣਤੀ 30 ਹੋ ਗਈ ਹੈ। ਮੰਗਲਵਾਰ ਨੂੰ 34 ਨਵੇਂ ਮਰੀਜ਼ ਆਉਣ ਨਾਲ ਜ਼ਿਲ੍ਹੇ ਵਿੱਚ ਕੁੱਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1158 ਹੋ ਗਈ ਹੈ। ਮੰਗਲਵਾਰ ਨੂੰ 26 ਮਰੀਜ਼ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਹੁਣ ਤੱਕ ਤੰਦਰੁਸਤ ਹੋਏ ਮਰੀਜ਼ਾਂ ਦੀ ਗਿਣਤੀ 911 ਹੋ ਗਈ ਹੈ।

ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਦੇ ਅਹਿਮਦਗੜ੍ਹ ਬਲਾਕ ਵਿੱਚ 6, ਧੂਰੀ ਬਲਾਕ ਵਿੱਚ 3, ਭਵਾਨੀਗੜ੍ਹ ਬਲਾਕ ਵਿੱਚ 1, ਕੌਹਰੀਆਂ ਬਲਾਕ ਵਿੱਚ 1, ਮੂਨਕ ਬਲਾਕ ਵਿੱਚ 3, ਲੌਂਗੋਵਾਲ ਬਲਾਕ ਵਿੱਚ 4, ਮਾਲੇਰਕੋਟਲਾ ਬਲਾਕ ਵਿੱਚ 2, ਸੰਗਰੂਰ ਬਲਾਕ ਵਿੱਚ 11, ਸੁਨਾਮ ਬਲਾਕ ਵਿੱਚ 3 ਕੋਰੋਨਾ ਪਾਜ਼ੇਟਿਵ ਮਰੀਜ਼ ਆਏ ਹਨ।

ਜ਼ਿਲ੍ਹੇ ਵਿੱਚ ਕੋਰੋਨਾ ਐਕਟਿਵ ਮਰੀਜ਼ਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਬਣ ਰਹੀ ਹੈ। ਸੰਗਰੂਰ ਜ਼ਿਲ੍ਹੇ ਦੇ ਬਲਾਕ ਮਾਲੇਰਕੋਟਲਾ ਵਿੱਚ 16 ਐਕਟਿਵ ਮਰੀਜ਼ ਹਨ। ਇਸੇ ਤਰ੍ਹਾਂ ਧੂਰੀ ਬਲਾਕ ਵਿੱਚ 16, ਸੁਨਾਮ ਬਲਾਕ ਵਿੱਚ 21, ਕੌਹਰੀਆਂ ਬਲਾਕ ਵਿੱਚ 11, ਭਵਾਨੀਗੜ੍ਹ ਬਲਾਕ ਵਿੱਚ 17, ਲੌਂਗੋਵਾਲ ਬਲਾਕ ਵਿੱਚ 28, ਅਮਰਗੜ੍ਹ ਬਲਾਕ ਵਿੱਚ 8, ਮੂਨਕ ਬਲਾਕ ਵਿੱਚ 28, ਸ਼ੇਰਪੁਰ ਬਲਾਕ ਵਿੱਚ 4, ਫਤਿਹਗੜ੍ਹ ਪੰਜਗਰਾਈਆਂ ਬਲਾਕ ਵਿੱਚ 5, ਅਹਿਮਦਗੜ੍ਹ ਬਲਾਕ ਵਿੱਚ 7 ਅਤੇ ਸੰਗਰੂਰ ਬਲਾਕ ਵਿੱਚ 56 ਕੋਰੋਨਾ ਐਕਟਿਵ ਮਰੀਜ਼ ਹਨ। ਜ਼ਿਲ੍ਹੇ ਵਿੱਚ ਕੁੱਲ ਕੋਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ 217 ਹੋ ਗਈ ਹੈ।