ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ :

ਬੀਐੱਡ ਅਧਿਆਪਕ ਫਰੰਟ ਪੰਜਾਬ ਵਲੋਂ ਆਪਣੀਆਂ ਮੰਗਾਂ ਸਬੰਧੀ ਸਥਾਨਕ ਨਹਿਰ ਚੌਂਕ ਵਿਖੇ ਸਰਕਾਰ ਦੀ ਅਰਥੀ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਤੇ ਸੀਨੀਅਰ ਮੀਤ ਪ੍ਰਧਾਨ ਦਲਜਿੰਦਰ ਸਿੰਘ ਨੇ ਕਿਹਾ ਕਿ ਬੀਐਡ ਅਧਿਆਪਕ ਫਰੰਟ ਇਕਾਈ ਬਰਨਾਲਾ ਵਲੋਂ ਆਪਣੀਆਂ ਮੰਗਾਂ ਸਬੰਧੀ ਸਿਵਲ ਹਸਪਤਾਲ ਦੀ ਪਾਰਕ 'ਚ ਇਕੱਤਰਤਾ ਕਰਕੇ ਸ਼ਹਿਰ ਅੰਦਰ ਮਾਰਚ ਕਰਦਿਆਂ ਰੇਵਲੇ ਸਟੇਸ਼ਨ ਦੇ ਬਾਹਰ ਅਰਥੀ ਫੂਕ ਮੁਜਾਹਰਾ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਬੀਐੱਡ ਅਧਿਆਪਕ ਫਰੰਟ ਪੰਜਾਬ ਦੁਆਰਾ ਪੇ ਕਮਿਸ਼ਨ ਲਾਗੂ ਕੀਤਾ ਜਾਵੇ। ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਬਤੌਰ ਟੀਚਿੰਗ ਫੈਲੋ ਤੇ ਸਰਵਿਸ ਪ੍ਰਰੋਵਾਈਡਰ ਠੇਕੇ ਤੇ ਕੀਤੀ ਸਰਵਿਸ ਦੇ ਲਾਭ ਦਿੱਤੇ ਜਾਣ। ਈਟੀਟੀ ਤੋਂ ਮਾਸਟਰ ਕਾਡਰ ਪਦਉੱਨਤੀ ਕੋਟਾ 37 ਫ਼ੀਸਦੀ ਕਰਨ ਕੀਤਾ ਜਾਵੇ। ਸਾਰੇ ਵਿਸ਼ਿਆਂ ਦੀ ਪਦਉੱਨਤੀਆਂ ਕੀਤੀਆਂ ਜਾਣ। ਮਾਸਟਰ ਕਾਡਰ ਸੀਨੀਅਰਤਾ ਸੂਚੀ ਦੀ ਸੋਧ ਕੀਤੀ ਜਾਵੇ। ਸਿੱਧੀ ਭਰਤੀ ਦਾ ਪਰਖ ਸਮਾਂ ਘਟਾਇਆ ਜਾਵੇ ਆਦਿ। ਆਗੂਆਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਦਾ ਹੱਲ ਜਲਦ ਨਾ ਕੀਤਾ ਗਿਆ ਤਾਂ ਸੰਘਰਸ ਤੇਜ ਕੀਤਾ ਜਾਵੇਗਾ। ਇਸ ਮੌਕੇ ਸੂਬਾਈ ਆਗੂ ਨਿਰਮਲ ਸਿੰਘ ਪੱਖੋ, ਜਗਜੀਤ ਸਿੰਘ ਬਲਾਕ ਪ੍ਰਧਾਨ ਮਹਿਲ ਕਲਾਂ, ਸੂਰੀਯਾ ਕੁਮਾਰ ਬਲਾਕ ਪ੍ਰਧਾਨ ਸ਼ਹਿਣਾ, ਸਹਾਇਕ ਸਕੱਤਰ ਸੁਖਬੀਰ ਸਿੰਘ, ਪ੍ਰਰੈਸ ਸਕੱਤਰ ਸੁਖਪਾਲ ਸਿੰਘ, ਸਕੱਤਰ ਬਲਾਕ ਬਰਨਾਲਾ ਸ਼ਰਨਜੀਤ ਸਿੰਘ, ਜ਼ਿਲਾ ਆਗੂ ਗੁਰਤੇਜ ਖਿਆਲੀ, ਬਰਿੰਦਰਪਾਲ ਸਿੰਘ, ਸੁਖਪਾਲ ਸੇਖਾ, ਗਗਨਦੀਪ ਘਈ, ਯਾਦਵਿੰਦਰ ਸਿੰਘ, ਹਰਵਿੰਦਰ ਸਿੰਘ, ਚਰਨਜੀਤ ਸਿੰਘ,ਦਰਸ਼ਨ ਸਿੰਘ ਪੰਧੇਰ, ਕਮਲਦੀਪ ਖਿਆਲੀ, ਸੁਖਵਿੰਦਰ ਸਿੰਘ, ਰਾਜਵਿੰਦਰ ਸਿੰਘ, ਅਰਵਿੰਦ ਸਿੰਘ, ਮੱਘਰ ਸਿੰਘ ਆਦਿ ਹਾਜ਼ਰ ਸਨ।