ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ :

ਡੈਮੋਕ੍ੇਟਿਕ ਟੀਚਰਜ ਫਰੰਟ ਬਰਨਾਲਾ ਵੱਲੋਂ ਕਰਵਾਈ ਜਾਂਦੀ ਸਾਲਾਨਾ ਡੀਟੀਐੱਫ. ਵਜ਼ੀਫ਼ਾ ਪ੍ਰੀਖਿਆ 'ਚ ਇਸ ਸਾਲ ਜ਼ਿਲ੍ਹੇ ਦੇ ਕੁੱਲ 2114 ਵਿਦਿਆਰਥੀਆਂ ਨੇ ਭਾਗ ਲਿਆ। ਜ਼ਿਲ੍ਹਾ ਪ੍ਧਾਨ ਗੁਰਮੀਤ ਸੁਖਪੁਰ ਤੇ ਜ਼ਿਲ੍ਹਾ ਸਕੱਤਰ ਰਾਜੀਵ ਕੁਮਾਰ ਦੀ ਅਗਵਾਈ 'ਚ ਕਰਵਾਈ ਇਹ ਪ੍ਰੀਖਿਆ ਇਸ ਵਾਰ ਜਲਿ੍ਹਆਂਵਾਲਾ ਵਾਲਾ ਬਾਗ ਦੇ ਸ਼ਹੀਦਾਂ ਨੂੰ ਸਮਰਪਿਤ ਸੀ। ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) 'ਚ ਬਰਨਾਲਾ ਬਲਾਕ ਦੇ 866 , ਸਰਕਾਰੀ ਸੈਕੰਡਰੀ ਸਕੂਲ ਮਹਿਲ ਕਲਾਂ 'ਚ 149, ਸਰਕਾਰੀ ਸਕੂਲ ਭਦੌੜ (ਮੁੰਡੇ) 'ਚ 485 , ਸਰਕਾਰੀ ਸਕੂਲ ਤਪਾ (ਮੁੰਡੇ) ਵਿਖੇ 614 ਵਿਦਿਆਰਥੀਆਂ ਨੇ ਇਹ ਮੁਕਾਬਲਿਆਂ 'ਚ ਪੇਪਰ ਦਿੱਤਾ। ਇਸ ਸਮੇਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸ.) ਰਾਜਵੰਤ ਕੌਰ ਨੇ ਵਿਦਿਆਰਥੀਆਂ ਦੇ ਪੱਖ 'ਚ ਜੱਥੇਬੰਦੀ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਹੁਣ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀਆਂ ਸਾਰੀਆਂ ਅਸਾਮੀਆਂ ਭਰੀਆਂ ਹੋਈਆਂ ਹਨ ਜਿਸ ਕਾਰਨ ਪੜ੍ਹਾਈ ਦਾ ਪੱਧਰ ਵੀ ਵਧਿਆ ਹੈ। ਇਸ ਲਈ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਪੜਾਉਣ ਲਈ ਤਰਜ਼ੀਹ ਦੇਣੀ ਚਾਹੀਦੀ ਹੈ। ਇਸ ਮੌਕੇ ਅਮਰਜੀਤ ਕੌਰ, ਸੁਖਵੀਰ ਜੋਗਾ, ਲਾਭ ਸਿੰਘ ਅਕਲੀਆ ਤੇ ਮੈਡਮ ਉਰਵਸ਼ੀ ਗੁਪਤਾ ਤੇ ਕੋਆਰਡੀਨੇਟਰ ਜਗਜੀਤ ਸਿੰਘ, ਸਹਾਇਕ ਅੰਮਿ੍ਤਪਾਲ ਕੋਟਦੁੱਨਾ, ਰਾਮੇਸ਼ਵਰ ਤੇ ਜਗਰੰਟ ਸਿੰਘ ਤੋਂ ਬਿਨਾਂ 10ਵੀਂ, 8ਵੀਂ ਅਤੇ 5ਵੀਂ ਜਮਾਤ ਲਈ ਕੇਂਦਰ ਸੁਪਰਡੈਂਟ ਦੀਵਾਨ ਚੰਦ, ਸਤਵਿੰਦਰ ਕੌਰ ਤੇ ਸ਼ਿਵ ਕੁਮਾਰ ਤੇ ਡਿਪਟੀ ਸੁਪਰਡੈਂਟ ਵਜੋਂ ਗਿਰੀਸ਼ ਕੁਮਾਰ, ਰੌਬਿਨ ਕਾਂਸਲ, ਪਰਦੀਪ ਕੁਮਾਰ ਨੇ ਜ਼ਿੰਮੇਵਾਰੀ ਨਿਭਾਈ। ਇਸ ਪ੍ਰੀਖਿਆ ਦਾ ਨਤੀਜਾ 31 ਮਾਰਚ ਤੋਂ ਪਹਿਲਾਂ ਐਲਾਨ ਕੇ ਜ਼ਿਲ੍ਹਾ ਪੱਧਰੀ ਸਨਮਾਨ ਸਮਾਗਮ ਵਿੱਚ ਹਰ ਵਰਗ ਦੇ ਪਹਿਲੇ ਤਿੰਨ ਵਿਦਿਆਰਥੀਆਂ ਨੂੰ ਨਗਦ ਵਜ਼ੀਫ਼ਾ ਅਤੇ ਅਗਲੇ ਦਸ ਵਿਦਿਆਰਥੀਆਂ ਨੂੰ ਹੌਸਲਾ ਵਧਾਊ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਦੌਰਾਨ ਵੱਖ-ਵੱਖ ਕੇਂਦਰਾਂ 'ਚ ਪਿ੍ੰਸੀਪਲ ਨੀਰਜਾ, ਪਿ੍ੰ . ਸੰਜੇ ਸਿੰਗਲਾ, ਗੁਰਦੇਵ ਸਿੰਘ ਤੇ ਰਿਟਾਇਰਡ ਮੁੱਖ ਅਧਿਆਪਕ ਬਿੱਕਰ ਸਿੰਘ ਅੌਲਖ ਨੇ ਬਤੌਰ ਆਬਜ਼ਰਵਰ ਜ਼ਿੰਮੇਵਾਰੀ ਨਿਭਾਈ।