ਅਰਵਿੰਦ ਰੰਗੀ, ਤਪਾ ਮੰਡੀ : ਬੀਤੀ ਰਾਤ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਸਥਿਤ ਮਹਿਤਾ ਚੌਕ 'ਚ ਘੋੜੇ ਟਰਾਲੇ ਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ 2 ਨੌਜਵਾਨਾਂ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਹਸਪਤਾਲ 'ਚ ਜ਼ੇਰੇ ਇਲਾਜ ਸੰਦੀਪ ਸਿੰਘ ਵਾਸੀ ਆਪਣੇ ਸਾਥੀ ਮਨਪ੍ਰਰੀਤ ਸਿੰਘ ਨਾਲ ਤਪਾ ਤੋਂ ਮਹਿਤਾ ਪਿੰਡ ਜਾ ਰਹੇ ਸੀ, ਜਦੋਂ ਕਟ ਕਰਾਸ ਕਰ ਕੇ ਮਹਿਤਾ ਨਜ਼ਦੀਕ ਪੁੱਜੇ, ਤਾਂ ਬਰਨਾਲਾ ਸਾਈਡ ਤੋਂ ਆਉਂਦਾ ਘੋੜਾ ਟਰਾਲਾ ਟਕਰਾ ਗਿਆ। ਜਿਸ ਕਾਰਨ ਮੋਟਰਸਾਈਕਲ 'ਤੇ ਸਵਾਰ ਦੋਵੇਂ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮਿੰਨੀ ਸਹਾਰਾ ਕਲੱਬ ਦੇ ਵਲੰਟੀਅਰਾਂ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਪਤਾ ਲੱਗਦੇ ਹੀ ਪਰਿਵਾਰਕ ਮੈਂਬਰ ਘਟਨਾ ਥਾਂ 'ਤੇ ਪਹੁੰਚ ਗਏ।