ਬਲਜਿੰਦਰ ਮਿੱਠਾ, ਸੰਗਰੂਰ : ਕੱਲ ਇਕ ਪੀਆਰਟੀਸੀ ਬੱਸ ਨਾਲ ਐਕਸੀਡੈਂਟ ਹੋਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਜਾਣਕਾਰੀ ਦਿੰਦਿਆਂ ਗਲਾਬ ਸਿੰਘ ਵਾਸੀ ਕਾਂਝਲਾ ਨੇ ਦੱਸਿਆ ਕਿ ਉਸ ਦਾ ਭਤੀਜਾ ਅੰਮਿ੍ਤ ਸਿੰਘ ਵਾਸੀ ਕਾਂਝਲਾ, ਜੋ ਕਿ ਗੱਡੀਆਂ ਦੀ ਰਿਪੇਅਰ ਦਾ ਕੰਮ ਕਰਦਾ ਸੀ, ਮੋਟਰਸਾਈਕਲ 'ਤੇ ਪਿੰਡ ਕਾਂਝਲਾ ਤੋਂ ਸੰਗਰੂਰ ਵਿਖੇ ਕਿਸੇ ਕੰਮ ਲਈ ਗਿਆ ਸੀ। ਜਦੋਂ ਮੇਨਰੋਡ ਧੂਰੀ ਪਹੁੰਚਿਆ ਤਾਂ ਪੀਆਰਟੀਸੀ ਬੱਸ ਨੇ ਸਿਧੀ ਅੰਮਿ੍ਤ ਸਿੰਘ ਵਿਚ ਟੱਕਰ ਮਾਰੀ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਡਰਾਈਵਰ ਰਾਜਪੁਰਾ ਥਾਣਾ ਭਵਾਨੀਗੜ੍ਹ ਦਾ ਵਾਸੀ ਸੀ। ਜਿਸ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ।