ਪਰਦੀਪ ਸਿੰਘ ਕਸਬਾ, ਸੰਗਰੂਰ : ਸੰਗਰੂਰ ਜ਼ਿਲ੍ਹੇ ਵਿੱਚ ਲਗਾਤਾਰ ਕੋਰੋਨਾ ਪਾਜ਼ੇਟਿਵ ਮਰੀਜਾਂ ਦੀ ਗਿਣਤੀ ਵਧਣ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਅੱਜ 18 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਆਉਣ ਨਾਲ ਜ਼ਿਲ੍ਹੇ 'ਚ ਕੋਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ 120 ਹੋ ਗਈ ਹੈ ਆਪਣੇ ਘਰਾਂ ਨੂੰ ਜਾ ਚੁੱਕੇ ਹਨ।

ਸੰਗਰੂਰ ਬਲਾਕ ਵਿੱਚ 10 ਕੋਰੋਨਾ ਪਾਜ਼ੇਟਿਵ ਮਰੀਜ਼ ਆਉਣ ਨਾਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 45 ਹੋ ਗਈ ਹੈ, ਮਾਲੇਰਕੋਟਲਾ ਬਲਾਕ ਵਿੱਚ 120, ਧੂਰੀ ਬਲਾਕ ਵਿੱਚ 27, ਸੁਨਾਮ ਬਲਾਕ ਵਿੱਚ 8, ਕੋਹਰੀਆਂ ਬਲਾਕ ਵਿੱਚ 4, ਭਵਾਨੀਗੜ੍ਹ ਬਲਾਕ ਵਿੱਚ 3, ਲੌਂਗੋਵਾਲ ਬਲਾਕ ਵਿੱਚ 35 ਸਾਲਾਂ ਔਰਤ ਪਾਜ਼ੇਟਿਵ ਆਉਣ ਨਾਲ ਗਿਣਤੀ 5 ਹੋ ਗਈ ਹੈ, ਅਮਰਗੜ੍ਹ ਬਲਾਕ ਵਿੱਚ 19 ਸਾਲਾ ਇੱਕ ਲੜਕੀ 33 ਸਾਲਾ ਇੱਕ ਨੌਜਵਾਨ ਅਤੇ 32 ਸਾਲਾਂ ਇੱਕ ਹੋਰ ਨੌਜਵਾਨ ਆਉਣ ਨਾਲ ਗਿਣਤੀ 20 ਹੋ ਗਈ ਹੈ। ਮੂਨਕ ਬਲਾਕ ਵਿੱਚ 14, ਸ਼ੇਰਪੁਰ ਬਲਾਕ ਵਿੱਚ 6, ਪੰਜ ਗਰਾਈਆਂ ਬਲਾਕ ਵਿੱਚ 6 ਅਤੇ ਅਹਿਮਦਗੜ੍ਹ 4 ਕੋਰੋਨਾ ਐਕਟਿਵ ਮਰੀਜ਼ ਹੈ ਅਤੇ ਇੱਕ ਮਰੀਜ਼ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹੈ।

ਜਾਣਕਾਰੀ ਦਿੰਦਿਆਂ ਸਿਵਲ ਸਰਜਨ ਰਾਜ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 496 ਹੋ ਗਈ ਹੈ। ਜਿਨ੍ਹਾਂ ਵਿੱਚੋਂ 263 ਮਰੀਜ਼ ਤੰਦਰੁਸਤ ਹੋ ਚੁੱਕੇ ਹਨ, ਜ਼ਿਲ੍ਹੇ ਵਿੱਚ ਅਲੋਕ ਰੂਨਾ ਐਕਟ ਮਰੀਜ਼ਾਂ ਦੀ ਗਿਣਤੀ 120 ਹੈ।