ਅਸ਼ਵਨੀ ਸੋਢੀ, ਮਾਲੇਰਕੋਟਲਾ : ਵਿਦੇਸ਼ ਭੇਜਣ ਦੇ ਨਾਂ 'ਤੇ ਧੋਖਾਧੜੀ ਕਰਨ ਦੇ ਮਾਮਲੇ ਵਿਚ ਥਾਣਾ ਸਿਟੀ-1 ਵਿਖੇ ਮਾਮਲਾ ਦਰਜ ਹੋਇਆ ਹੈ।

ਥਾਣਾ ਸਿਟੀ-1 ਵਿਚ ਦਰਜ ਸ਼ਿਕਾਇਤ ਵਿਚ ਪ੫ਵੀਨ ਫ਼ਾਰੂਕੀ ਨੇ ਦੱਸਿਆ ਕਿ ਉਹ ਕਾਰੋਬਾਰ ਦੇ ਸਿਲਸਿਲੇ ਵਿਚ ਬਾਹਰਲੇ ਦੇਸ਼ 'ਚ ਸੈਟਲ ਹੋਣਾ ਚਾਹੁੰਦੀ ਸੀ, ਇਸੇ ਸਿਲਸਿਲੇ 'ਚ ਉਸ ਦੀ ਮੁਲਾਕਾਤ ਨਸੀਰ ਿਢੱਲੋਂ ਨਾਲ ਹੋਈ। ਜਿਸ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਪੋਲੈਂਡ 'ਚ ਸੈਟਲ ਕਰਵਾ ਦਿੰਦਾ ਹਾਂ, ਜਿੱਥੇ ਤੂੰ ਵਧੀਆਂ ਸੈਟਲ ਹੋ ਸਕਦੀ ਹੈ। ਤੇਰੀ ਆਮਦਨੀ ਵੀ ਬਹੁਤ ਵਧੀਆ ਹੋਵੇਗੀ। ਫਾਰੂਕੀ ਨੇ ਦੱਸਿਆ ਕਿ ਉਸ ਨਾਲ ਅਜਰਾਬਾਈਜਾਨ ਦੇ ਵੀਜ਼ੇ 'ਤੇ ਉਸ ਦਾ ਜੀਜਾ ਅਬਦੁਲ ਲਤੀਫ ਤੇ ਜੀਜੇ ਦਾ ਦੋਸਤ ਮੁਹੰਮਦ ਸਹਿਬਾਜ ਨਿਵਾਸੀ ਮਾਲੇਰਕੋਟਲਾ ਨਸੀਰ ਿਢੱਲੋਂ ਦੇ ਝਾਂਸੇ 'ਚ ਆ ਕੇ 16.50 ਲੱਖ ਰੁਪਏ ਦਿੱਤੇ ਸਨ। ਉਸ ਨੇ ਦੱਸਿਆ ਕਿ ਕੁਝ ਦਿਨਾਂ ਬਾਅਦ ਉਸ ਨੂੰ ਅਜਰਾਬਾਈਜਾਨ ਦਾ ਟੂਰਿਸਟ ਵੀਜ਼ਾ ਲੈ ਦਿੱਤਾ ਤੇ ਕਿਹਾ ਕਿ ਉੱਥੇ ਸਿਰਫ ਉਸ ਨੂੰ ਇਕ ਦਿਨ ਰਹਿਣਾ ਪਵੇਗਾ। ਫਿਰ ਇੱਕ ਦਿਨ ਬਾਅਦ ਉਸ ਦੀ ਪਤਨੀ ਮੀਤ ਕੌਰ ਤੁਹਾਨੂੰ ਅਜਰਬਾਈਜਾਨ ਤੋਂ ਪੋਲੈਂਡ ਲੈ ਜਾਵੇਗੀ। ਉਹ ਅਜਰਾਬਾਈਜਾਨ ਪੁੱਜ ਗਏ ਜਿੱਥੇ ਕਿ ਮੀਤ ਕੌਰ ਵੀ ਅਜਰਾਬਾਈਜਾਨ ਆਈ ਅਤੇ ਉਨ੍ਹਾਂ ਨਾਲ 15 ਦਿਨ ਰਹੀ ਪਰ ਜਦੋਂ ਉਹ ਮੀਤ ਕੌਰ ਨੂੰ ਪੋਲੈਂਡ ਜਾਣ ਬਾਰੇ ਪੁੱਛਦੇ ਤਾਂ ਉਹ ਟਾਲ ਮਟੋਲ ਕਰ ਦਿੰਦੀ ਸੀ ਅਤੇ ਉਨ੍ਹਾਂ ਨੂੰ ਇਹ ਕਹਿ ਕੇ ਇੰਡੀਆ ਆ ਗਈ ਕਿ ਉਹ ਵਾਪਸ ਆ ਕੇ ਪੋਲੈਂਡ ਲੈ ਜਾਵੇਗੀ। ਪਰ ਦਸ ਦਿਨ ਬੀਤ ਜਾਣ 'ਤੇ ਵੀ ਮੀਤ ਕੌਰ ਨੇ ਉਨ੍ਹਾਂ ਦਾ ਫੋਨ ਨਹੀਂ ਚੁੱਕਿਆ ਅਤੇ ਨਾਸਰ ਿਢੱਲੋਂ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਮੀਤ ਕੌਰ ਛੇਤੀ ਹੀ ਤੁਹਾਨੂੰ ਪੋਲੈਂਡ ਲੈ ਜਾਵੇਗੀ। ਅਸੀਂ ਉੱਥੇ ਖੱਜਲ-ਖੁਆਰ ਹੋ ਕੇ ਅਜਰਬਾਈਜਾਨ ਤੋਂ ਇੰਡੀਆ ਆ ਕੇ ਨਾਸਰ ਿਢੱਲੋਂ ਨਾਲ ਗੱਲ ਕੀਤੀ ਤਾਂ ਉਸ ਨੇ ਸਾਨੂੰ ਕੁਝ ਦਿਨ ਇੰਤਜਾਰ ਕਰਨ ਲਈ ਕਿਹਾ। ਉਸ ਦੇ ਝਾਂਸੇ ਵਿਚ ਆ ਗਏ ਤੇ ਆਪਣਾ ਅਸਲ ਪਾਸਪੋਰਟ ਅਤੇ ਸਕੂਲ ਸਰਟੀਫਿਕੇਟ ਦੀ ਫੋਟੋ ਕਾਪੀਆਂ ਦੇ ਦਿੱਤੀਆਂ ਅਤੇ ਸਾਨੂੰ ਪੋਲੈਂਡ ਭੇਜ ਦੇਵੇਗਾ ਪਰ ਉਸ ਦੇ ਦਫ਼ਤਰ 'ਚ ਵਾਰ ਵਾਰ ਗੇੜੇ ਮਾਰਨ 'ਤੇ ਵੀ ਉਨ੍ਹਾਂ ਨੂੰ ਕੋਈ ਸਪੱਸ਼ਟ ਜਵਾਬ ਨਾਲ ਦਿੱਤਾ ਤੇ ਥੱਕ ਹਾਰ ਕੇ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ ਜਿਸ 'ਤੇ ਪੁਲਿਸ ਨੇ ਨਾਸਰ ਅਲੀ ਿਢੱਲੋਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।