ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ

ਬੀਤੀ 14 ਫ਼ਰਵਰੀ ਨੂੰ ਹੋਈਆਂ ਤਪਾ ਨਗਰ ਕੌਂਸਲ ਚੋਣਾਂ 'ਚ ਸਮੂਹ 15 ਵਾਰਡਾਂ 'ਚ ਕੁੱਲ 13033 ਵੋਟਾਂ ਪੋਲ ਹੋਈਆਂ, ਜਿਸ 'ਚ 4835 ਵੋਟਾਂ ਕਾਂਗਰਸ, 3784 ਵੋਟਾਂ ਸ਼ੋ੍ਮਣੀ ਅਕਾਲੀ ਦਲ, 4270 ਵੋਟਾਂ ਆਜ਼ਾਦ ਉਮੀਦਵਾਰਾਂ ਤੇ 144 ਵੋਟਾਂ ਨੋਟਾਂ ਨੂੰ ਪਈਆਂ। ਇਸ 'ਚ ਇਕ ਦਿਲਚਸਪ ਗੱਲ ਇਹ ਰਹੀ ਕਿ ਵਾਰਡ ਨੰਬਰ 5 'ਚ ਨੋਟਾਂ ਨੂੰ 1 ਵੀ ਵੋਟ ਨਹੀ ਪਈ।

- ਸੱਤਾਧਾਰੀ ਪਾਰਟੀ ਕਾਂਗਰਸ ਨੂੰ ਪਈਆਂ ਕੁੱਲ 4835 ਵੋਟਾਂ

ਤਪਾ ਨਗਰ ਕੌਂਸਲ ਚੋਣਾਂ 'ਚ ਕੁੱਲ 15 ਵਾਰਡਾਂ 'ਚੋਂ 14 ਵਾਰਡਾਂ'ਚ ਸੱਤਾਧਾਰੀ ਪਾਰਟੀ ਕਾਂਗਰਸ ਨੂੰ 4835 ਵੋਟਾਂ ਪਈਆਂ ਜਦਕਿ ਵਾਰਡ ਨੰਬਰ 5 'ਚ ਕਾਂਗਰਸ ਪਾਰਟੀ ਵਲੋਂ ਕੋਈ ਉਮੀਦਵਾਰ ਚੋਣ ਮੈਦਾਨ 'ਚ ਨਹੀਂ ਸੀ। ਵਾਰਡ ਨੰਬਰ 1 'ਚ 386, 2 'ਚ 277, 3 'ਚ 594, 4 'ਚ 361, 6 'ਚ 462, 7 'ਚ 240, 8 'ਚ 32, 9 'ਚ 86, 10 'ਚ 162, 11 'ਚ 521, 12 'ਚ 205, 13 'ਚ 475, 14 'ਚ 508 ਤੇ 15 'ਚ 526 ਵੋਟਾਂ ਪਈਆਂ।

-ਸ਼ੋ੍ਮਣੀ ਅਕਾਲੀ ਦਲ ਨੂੰ ਪਈਆਂ ਕੁੱਲ 3784 ਵੋਟਾਂ

ਤਪਾ ਦੇ ਕੁੱਲ 15 ਵਾਰਡਾਂ 'ਚੋਂ 10 ਵਾਰਡਾਂ 'ਤੇ ਚੋਣ ਲੜਨ ਵਾਲੇ ਸ਼ੋ੍ਮਣੀ ਅਕਾਲੀ ਦਲ ਨੂੰ 3784 ਵੋਟਾਂ ਪਈਆਂ। ਜਿਸ ਅਨੁਸਾਰ ਵਾਰਡ ਨੰਬਰ 2 'ਚ 358, 3 'ਚ 412, 6 'ਚ 371, 7 'ਚ 615, 8 'ਚ 428, 10 'ਚ 238, 12 'ਚ 204, 13 'ਚ 415, 14 'ਚ 344 ਤੇ 15 'ਚ 399 ਵੋਟਾਂ ਪਈਆਂ। ਜਿਕਰਯੋਗ ਹੈ ਕਿ ਵਾਰਡ ਨੰਬਰ 1, 4, 5, 9 ਤੇ 10 'ਚ ਅਕਾਲੀ ਦਲ ਚੋਣ ਨਹੀ ਲੜਿਆ।

-ਆਜ਼ਾਦ ਉਮੀਦਵਾਰਾਂ ਨੂੰ ਪਈਆਂ 4270 ਵੋਟਾਂ

ਵਾਰਡ ਨੰਬਰ 1 'ਚ 461, ਵਾਰਡ ਨੰਬਰ 2 'ਚ ਦੋ ਆਜ਼ਾਦ ਉਮੀਦਵਾਰਾਂ ਨੂੰ 314 ਤੇ 73, 4 'ਚ 620, 5 'ਚ ਦੋ ਆਜ਼ਾਦ ਉਮਾਦਵਾਰਾਂ ਨੂੰ 239 ਤੇ 428, 8 'ਚ 222, 9 'ਚ 709, 10 'ਚ ਤਿੰਨ ਉਮੀਦਵਾਰਾਂ ਨੂੰ 288, 23 ਤੇ 88, 11 'ਚ 321, 12 'ਚ ਦੋ ਉਮੀਦਵਾਰਾਂ ਨੂੰ 381 ਤੇ 109 ਵੋਟਾਂ ਆਜ਼ਾਦ ਉਮੀਦਵਾਰਾਂ ਨੂੰ ਹਾਸਲ ਹੋਈਆਂ। 9 ਵਾਰਡਾਂ 'ਚ 14 ਆਜ਼ਾਦ ਉਮੀਦਵਾਰਾਂ ਨੂੰ ਕੁੱਲ 4270 ਵੋਟਾਂ ਹਾਸਲ ਹੋਈਆਂ।

-144 ਵੋਟਰਾਂ ਨੇ ਦੱਬਿਆ ਨੋਟਾਂ

ਤਪਾ ਦੇ ਕੁੱਲ 15 ਵਾਰਡਾਂ 'ਚੋਂ ਸਿਰਫ਼ ਵਾਰਡ ਨੰਬਰ 5 ਦੇ ਪੜ੍ਹੇ-ਲਿਖੇ ਵੋਟਰਾਂ ਨੇ ਇਸ ਗੱਲ 'ਤੇ ਵੀ ਮੋਹਰ ਲਗਾਈ ਕਿ ਉਨ੍ਹਾਂ ਨੇ ਆਪਣੇ ਮਤਦਾਨ ਦਾ ਚੋਣ ਲੜ੍ਹ ਰਹੇ ਉਮੀਦਵਾਰਾਂ ਦੇ ਹੱਕ 'ਚ ਹੀ ਭੁਗਤਾਨ ਕੀਤਾ। ਜਦੋਂਕਿ ਵਾਰਡ ਨੰਬਰ 1 'ਚ 16, 2 'ਚ 14, 3 'ਚ 22, 4 'ਚ 5, 6 'ਚ 8, 7 'ਚ 15, 8 'ਚ 9, 9 'ਚ 10, 10 'ਚ 7, 11 'ਚ 9, 12 'ਚ 5, 13 'ਚ 7, 14 'ਚ 5 ਤੇ 15 'ਚ 12 ਵੋਟਰਾਂ ਨੇ ਚੋਣ ਲੜ੍ਹ ਰਹੇ ਤਪਾ ਮੰਡੀ ਦੇ 14 ਵਾਰਡਾਂ 'ਚ 144 ਲੋਕਾਂ ਨੇ ਉਮੀਦਵਾਰਾਂ 'ਤੇ ਵਿਸ਼ਵਾਸ਼ ਨਹੀ ਜਤਾਇਆ। ਉਨ੍ਹਾਂ ਨੇ ਨੋਟਾਂ ਦਾ ਬਟਨ ਦਬਾਕੇ ਆਪਣਾ ਰੋਸ ਜਤਾਇਆ।

-9 ਕੌਂਸਲਰਾਂ ਨੇ ਸਹੁੰ ਖਾਕੇ ਇਕਜੁੱਟਤਾ ਜਤਾਈ

ਤਪਾ ਨਗਰ ਕੌਂਸਲ ਤੋਂ ਸ਼ੋ੍ਮਣੀ ਅਕਾਲੀ ਦਲ ਦੇ 3 ਕੌਂਸਲਰਾਂ ਤੇ 6 ਆਜ਼ਾਦ ਕੌਂਸਲਰਾਂ ਸਣੇ ਕੁੱਲ 9 ਕੌਂਸਲਰਾਂ ਨੇ ਤਪ ਅਸਥਾਨ 108 ਸ਼੍ਰੀ ਬਾਬਾ ਇੰਦਰਦਾਸ ਵਿਖੇ ਸਹੁੰ ਖਾਕੇ ਇਕਜੁੱਟਤਾ ਪ੍ਰਗਟਾਉਂਦਿਆਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਨਿਭਾਉਂਦਿਆਂ ਵਿਕਾਸ ਨੂੰ ਤਵਜੋਂ ਦਿੰਦਿਆਂ ਪ੍ਰਧਾਨ ਚੁਣਨ ਦਾ ਪ੍ਰਣ ਲਿਆ। ਦੂਜੇ ਪਾਸੇ ਸੱਤਾਧਾਰੀ ਪਾਰਟੀ ਦੇ ਜਿੱਤੇ 6 ਕੌਂਸਲਰਾਂ ਵਲੋਂ ਚੰਡੀਗੜ੍ਹ ਵਿਖੇ ਆਪਣੇ ਕੈਬਿਨੇਟ ਮੰਤਰੀਆਂ ਦੇ ਬੂੁਹਿਆ 'ਤੇ ਦਸਤਕ ਦੇਕੇ ਪ੍ਰਧਾਨਗੀ ਲਈ ਹੱਥ ਅਜਮਾਈ ਕੀਤੀ ਜਾ ਰਹੀ ਹੈ।