ਦਰਗਾਹ ਪੀਰ ਸਾਈ ਬੁੱਢਣ ਸ਼ਾਹ ਜੀ ਦਾ ਉਰਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ
ਦਰਗਾਹ ਪੀਰ ਸਾਈ ਬੁੱਢਣ ਸ਼ਾਹ ਜੀ ਦਾ ਉਰਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ
Publish Date: Wed, 12 Nov 2025 06:27 PM (IST)
Updated Date: Wed, 12 Nov 2025 06:28 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ : ਉੱਤਰੀ ਭਾਰਤ ਦੀ ਪ੍ਰਸਿੱਧ ਦਰਗਾਹ ਪੀਰ ਸਾਈ ਬੁੱਢਣ ਸ਼ਾਹ ਜੀ ਦੇ ਦਰਬਾਰ ’ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਉਰਸ ਮੇਲਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਜਿਸ ਵਿਚ ਸੂਫੀ ਗਾਇਕ ਦੁਰਗਾ ਰੰਗੀਲਾ ਨੇ ਆਪਣੀ ਗਾਇਕੀ ਦੇ ਨਾਲ ਸੰਗਤਾਂ ਨੂੰ ਕੀਲ ਕੇ ਰੱਖਿਆ। ਇਸ ਦੌਰਾਨ ਦਰਗਾਹ ਦੇ ਮਹੰਤ ਮੋਹਤਮਿਮ ਬਾਬਾ ਦਿਲਬਾਗ ਮੁਹੰਮਦ ਸ਼ਾਹ ਅਤੇ ਕੋ ਮੋਹਤਮਿਮ ਬਾਬਾ ਪਰਵੇਜ਼ ਸ਼ਾਹ ਨੇ ਬਾਕੀ ਪ੍ਰਬੰਧਕਾਂ ਦੇ ਨਾਲ ਮਿਲ ਕੇ ਆਏ ਹੋਏ ਸ਼ਰਧਾਲੂਆਂ ਅਤੇ ਮਾਣਮੱਤੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਸਭ ਤੋਂ ਪਹਿਲਾਂ ਬਾਬਾ ਜੀ ਦੀ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ, ਜਿਸ ਤੋਂ ਬਾਅਦ ਸ਼ਬਦ ਕੀਰਤਨ ਦੇ ਨਾਲ ਇਸ ਮੇਲੇ ਦਾ ਆਗਾਜ਼ ਕੀਤਾ ਗਿਆ। ਭਾਈ ਅਰਜਨ ਸਿੰਘ ਅਤੇ ਉਨਾਂ ਦੇ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ ਅਤੇ ਜਿਸ ਤੋਂ ਬਾਅਦ ਕਰਾਮਤ ਫਕੀਰ ਮਲੇਰ ਕੋਟਲਾ ਵੱਲੋਂ ਕਵਾਲੀਆਂ ਦੇ ਨਾਲ ਬਾਬਾ ਬੁੱਢਣ ਸ਼ਾਹ ਜੀ ਦੀ ਉਸਤਤ ਕੀਤੀ ਗਈ। ਇਸ ਤੋਂ ਬਾਅਦ ਰਜਿਆ ਸ਼ਾਨ ਸਮੇਤ ਕਈ ਕਲਾਕਾਰਾਂ ਨੇ ਹਾਜ਼ਰੀਆਂ ਭਰੀਆਂ ਜਦੋਂ ਕਿ 3 ਵਜੇ ਦੇ ਕਰੀਬ ਸੂਫੀ ਗਾਇਕ ਦੁਰਗਾ ਰੰਗੀਲਾ ਨੇ ਸਟੇਜ ’ਤੇ ਪਹੁੰਚ ਕੇ ਸੰਗਤਾਂ ਨੂੰ ਆਪਣੀ ਗਾਇਕੀ ਦੇ ਨਾਲ ਕੀਲ ਕੇ ਰੱਖ ਦਿੱਤਾ ਗਿਆ। ਇਸ ਦੌਰਾਨ ਇਲਾਕੇ ਦੀਆਂ ਮਹਾਨ ਸ਼ਖ਼ਸੀਅਤਾਂ ਨੇ ਬਾਬਾ ਬੁੱਢਣ ਸ਼ਾਹ ਜੀ ਦੀ ਦਰਗਾਹ ’ਤੇ ਮੱਥਾ ਟੇਕਿਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।ਆਸ ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਨੌਜਵਾਨ, ਬਜ਼ੁਰਗ, ਬੱਚੇ ਅਤੇ ਔਰਤਾਂ ਪਹੁੰਚੇ ਹੋਏ ਸਨ। ਇਸ ਦੌਰਾਨ ਮੁੱਖ ਤੌਰ ’ਤੇ ਦਰਗਾਹ ਦੇ ਸਮੂਹ ਪ੍ਰਬੰਧਕਾਂ ਤੋਂ ਇਲਾਵਾ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ, ਡੀ,ਆਈ,ਜੀ ਦਲਜੀਤ ਸਿੰਘ ਰਾਣਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਸਪੁੱਤਰ ਨਵਜੀਤ ਸਿੰਘ,ਸੁਰਿੰਦਰ ਪਾਲ ਕੋੜਾ,ਮਨਮੋਹਨ ਖਰੜ, ਹਿਮਾਂਸ਼ੂ ਟੰਡਨ,ਚੌਧਰੀ ਮੱਘਰ ਸਿੰਘ,ਬਲਜੀਤ ਸਿੰਘ ਐਸ ਬੀ ਐੱਸ ਗਰੁੱਪ,ਗੁਰਜੀਤ ਬਹਿਡਾਲੀ,ਹੈਪੀ ਵਰਮਾ ਕੁਰਾਲੀ,ਹੈਪੀ ਡੂਮਛੇੜੀ, ਹਨੀ ਫ਼ਤਹਿਗੜ੍ਹ,ਹਰਵਿੰਦਰ ਸਿੰਘ,ਗਗਨ ਡੱਡੂਮਾਜਰਾ,ਦੀਪ ਭਲਵਾਨ,ਅਰੁਣ ਖਰੜ,ਦੀਪੂ ਖਰੜ,ਲੱਕੀ ਬਹਿਡਾਲੀ,ਕਰਨ ਬਹਿਲ, ਮਾਨਵ ਬਾਂਸਲ ਏ ਵੀ ਡਿਵੈਲਪਰ, ਸੁਮੀਤ ਬੱਗਾ,ਸੁਨੀਲ ਸ਼ਰਮਾ ਆਦਿ ਨੇ ਸ਼ਰਧਾ ਭਾਵਨਾ ਨਾਲ ਮੱਥਾ ਟੇਕਿਆ ਬਾਕਸ ਬਾਬਾ ਜੀ ਦੇ ਸਲਾਨਾ ਉਰਸ ਦੇ ਮੌਕੇ ਜਿੱਥੇ ਦੁਕਾਨਦਾਰਾਂ ਵੱਲੋਂ ਸਮੋਸੇ, ਟਿਕਿਆ,ਫਰੂਟ ਚਾਟ,ਆਦਿ ਦਾ ਲੰਗਰ ਲਗਾਇਆ ਗਿਆ ਉੱਥੇ ਹੀ ਸ਼ਰਧਾਲੂਆਂ ਨੇ ਛੋਲੇ ਕੁਲਚੇ, ਦੁੱਧ ਚਾਹ ਪਕੌੜੇ ਆਦੀ ਦਾ ਵਿਸ਼ੇਸ਼ ਲੰਗਰ ਲਗਾਇਆ ਅਤੇ ਸ਼ਰਧਾਲੂਆਂ ਦੇ ਲਈ ਵਿਸ਼ੇਸ਼ ਪ੍ਰਕਾਰ ਦੇ ਪਕਵਾਨ ਲੰਗਰ ਦੇ ਰੂਪ ਵਿਚ ਵਰਤਾਏ ਗਏ। ਇਸ ਦੌਰਾਨ ਸ਼ਰਧਾਲੂਆਂ ਦੇ ਲਈ ਪਾਰਕਿੰਗ ਆਦੀ ਦੇ ਲਈ ਪੁਲਿਸ ਪ੍ਰਸ਼ਾਸ਼ਨ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਸਥਾਨਕ ਪੁਲਿਸ ਨੇ ਆਵਾਜਾਈ ਬਹਾਲ ਕਰਨ ਲਈ ਟਰੈਫਿਕ ਪੁਲਿਸ ਦੇ ਕਰਮਚਾਰੀ ਡਿਊਟੀ ਦੇ ਰਹੇ ਸਨ।