Ropar News : ਭੱਲੜੀ ਦੇ ਸਿੱਖ ਨੌਜਵਾਨ ਨੇ ਵਧਾਇਆ ਇਲਾਕੇ ਦਾ ਮਾਣ, ਕੈਨੇਡਾ ਦੀ ਫ਼ੌਜ ’ਚ ਹੋਇਆ ਭਰਤੀ
ਨੌਜਵਾਨ ਦੀ ਇਸ ਪ੍ਰਾਪਤੀ ਨਾਲ ਪਰਿਵਾਰ ਅਤੇ ਪਿੰਡ ਵਾਸੀਆਂ ਵਿਚ ਜਸ਼ਨ ਦਾ ਮਾਹੌਲ ਹੈ। ਨੌਜਵਾਨ ਦੇ ਮਾਤਾ ਤਜਿੰਦਰ ਕੌਰ ਤੇ ਪਿਤਾ ਰਣਜੀਤ ਸਿੰਘ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਪਿੰਡ ਦੇ ਲੋਕਾਂ ਮੁਤਾਬਕ ਜਸਮੀਤ ਸਿੰਘ ਦੇ ਦਾਦਾ ਜੀ ਨੇ ਭਾਰਤੀ ਫੌਜ ਵਿਚ ਬਤੌਰ ਸੂਬੇਦਾਰ ਲੰਬਾ ਸਮਾਂ ਸੇਵਾ ਕੀਤੀ ਸੀ ਤੇ ਸਰਹੱਦਾਂ ਦੀ ਰਾਖੀ ਕਰਦਿਆਂ ਕਈ ਲੜਾਈਆਂ ਵਿਚ ਹਿੱਸਾ ਲਿਆ ਸੀ।
Publish Date: Sun, 16 Nov 2025 07:03 PM (IST)
Updated Date: Sun, 16 Nov 2025 07:05 PM (IST)
ਗੁਰਦੀਪ ਭੱਲੜੀ, ਪੰਜਾਬੀ ਜਾਗਰਣ, ਨੰਗਲ : ਪਿੰਡ ਭੱਲੜੀ ਦੇ ਸਿੱਖ ਨੌਜਵਾਨ ਜਸਮੀਤ ਸਿੰਘ ਪੁੱਤਰ ਰਣਜੀਤ ਸਿੰਘ ਨੇ ‘ਕੈਨੇਡੀਅਨ ਆਰਮੀ’ ਵਿਚ ਬਤੌਰ ਐੱਚਆਰ ਅਫਸਰ ਭਰਤੀ ਹੋ ਕੇ ਪੂਰੇ ਇਲਾਕੇ ਦਾ ਮਾਣ ਵਧਾਇਆ ਹੈ। ਕੈਨੇਡਾ ਦੇ ਓਂਟਾਰੀਓ ਨਾਰਥ ਸਡਬਰੀ ਸ਼ਹਿਰ ਰਹਿਣ ਵਾਲੇ ਜਸਮੀਤ ਸਿੰਘ ਨੇ ਵਿਦੇਸ਼ ਵਿਚ ਰਹਿੰਦੇ ਹੋਏ, ਔਖੀਆਂ ਪ੍ਰੀਖਿਆਵਾਂ ਤੇ ਸਖ਼ਤ ਟ੍ਰੇਨਿੰਗ ਪਾਸ ਕਰ ਕੇ ਕੈਨੇਡਾ ਫੌਜ ਵਿਚ ਆਪਣਾ ਸਥਾਨ ਬਣਾਇਆ ਹੈ।
ਨੌਜਵਾਨ ਦੀ ਇਸ ਪ੍ਰਾਪਤੀ ਨਾਲ ਪਰਿਵਾਰ ਅਤੇ ਪਿੰਡ ਵਾਸੀਆਂ ਵਿਚ ਜਸ਼ਨ ਦਾ ਮਾਹੌਲ ਹੈ। ਨੌਜਵਾਨ ਦੇ ਮਾਤਾ ਤਜਿੰਦਰ ਕੌਰ ਤੇ ਪਿਤਾ ਰਣਜੀਤ ਸਿੰਘ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਪਿੰਡ ਦੇ ਲੋਕਾਂ ਮੁਤਾਬਕ ਜਸਮੀਤ ਸਿੰਘ ਦੇ ਦਾਦਾ ਜੀ ਨੇ ਭਾਰਤੀ ਫੌਜ ਵਿਚ ਬਤੌਰ ਸੂਬੇਦਾਰ ਲੰਬਾ ਸਮਾਂ ਸੇਵਾ ਕੀਤੀ ਸੀ ਤੇ ਸਰਹੱਦਾਂ ਦੀ ਰਾਖੀ ਕਰਦਿਆਂ ਕਈ ਲੜਾਈਆਂ ਵਿਚ ਹਿੱਸਾ ਲਿਆ ਸੀ।
ਇਸ ਸਬੰਧ ਵਿਚ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਪ੍ਰਤੀਨਿਧੀ ਬਾਬਾ ਪ੍ਰੇਮ ਸਿੰਘ, ਪਿੰਡ ਦੇ ਸਰਪੰਚ ਬਲਵੰਤ ਕੌਰ, ਹੁਸ਼ਿਆਰ ਸਿੰਘ, ਸਾਬਕਾ ਸਰਪੰਚ ਹਰਪਾਲ ਸਿੰਘ, ਮਨਮੋਹਣ ਸਿੰਘ, ਵਰਜੀਤ ਸਿੰਘ ਲੱਕੀ ਆਦਿ ਨੇ ਜਸਮੀਤ ਸਿੰਘ ਦੀ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ ਹੈ।