ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਇਆ ਅਤੇ ਧਰਮ ਦੇ ਮੂਲ ਸਿਧਾਂਤਾਂ ਤੇ ਅਧਾਰਿਤ ਸੀ: ਗਿਆਨੀ ਹਰਪਾਲ ਸਿੰਘ

ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਮੰਜੀ ਸਾਹਿਬ ਵਿਖੇ ਕਰਵਾਏ ਜਾ ਰਹੇ ਦੋ ਦਿਨਾਂ ਵਿਸ਼ਾਲ ਗੁਰਮਤਿ ਸਮਾਗਮਾਂ ਵਿੱਚ ਨਵਾਂਸ਼ਹਿਰ ਅਤੇ ਜਿਲ੍ਹਾ ਭਰ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਿਲ ਹੋਈਆਂ। ਗੁ: ਮੰਜੀ ਸਾਹਿਬ ਮੈਨੇਜਮੈਂਟ ਅਤੇ ਗੁਰੂ ਨਾਨਕ ਮਿਸ਼ਨ ਸੁਸਾਇਟੀ ਵੱਲੋਂ ਕਰਵਾਏ ਗਏ ਇਸ ਸਮਾਗਮ ਦੌਰਾਨ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਗਿਆਨੀ ਹਰਪਾਲ ਸਿੰਘ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਲਸਾਨੀ ਸ਼ਹਾਦਤ ਕੇਵਲ ਹਿੰਦੂ ਧਰਮ ਦੀ ਰਾਖੀ ਲਈ ਹੀ ਨਹੀਂ ਸੀ ਬਲਕਿ ਸਮੁੱਚੀ ਮਾਨਵਤਾ ਲਈ ਬਹੁਤ ਵੱਡਾ ਸੰਦੇਸ਼ ਸੀ ਕਿ ਅਗਰ ਕਿਸੇ ਵੀ ਧਰਮ ਜਾਂ ਫਿਰਕੇ ਨੂੰ ਖਤਮ ਕਰਨ ਲਈ ਮੌਜੂਦਾ ਹਕੂਮਤਾਂ ਕੋਈ ਸਾਜਿਸ਼ ਘੜਦੀਆਂ ਹਨ ਤਾਂ ਉਸ ਜਬਰ ਦਾ ਡੱਟ ਕੇ ਮੁਕਾਬਲਾ ਕਰਨਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਜਿੰਦਗੀ ਭਰ ਦਇਆ ਤੇ ਧਰਮ ਦੇ ਦੋ ਮੂਲ ਸਿਧਾਂਤਾਂ ਤੇ ਚੱਲ ਕੇ ਦੁਨੀਆਂ ਨੂੰ ਇੱਕ ਨਵਾਂ ਮਾਰਗ ਦਿਖਾਇਆ। ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਇਨ੍ਹਾਂ ਸਿਧਾਂਤਾਂ ਤੇ ਪਹਿਰਾ ਦਿੰਦਿਆਂ ਛੋਟੀ ਉਮਰ ਵਿੱਚ ਇੱਕ ਲੋੜਵੰਦ ਬੱਚੇ ਨੂੰ ਤਨ ਢਕਣ ਲਈ ਆਪਣੇ ਬਿਲਕੁਲ ਨਵੇਂ ਕੱਪੜੇ ਉਤਾਰ ਕੇ ਦੇ ਦਿੱਤੇ ਅਤੇ ਜਿੰਦਗੀ ਦੇ ਆਖਰੀ ਸਮੇਂ ਵਿੱਚ ਵੀ ਇੱਕ ਕੌਮ ਲਈ ਆਪਣੀ ਸਿਰ ਦੇ ਕੇ ਪੂਰੇ ਧਰਮ ਨੂੰ ਬਚਾਉਣ ਦਾ ਕੰਮ ਕੀਤਾ। ਇਨ੍ਹਾਂ ਤੋਂ ਪਹਿਲਾਂ ਭਾਈ ਗੁਰਵਿੰਦਰ ਸਿੰਘ ਕੋਮਲ ਹਜੂਰੀ ਰਾਗੀ ਗੁਰਦੁਆਰਾ ਲਧਾਣਾ ਉੱਚਾ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਾਹਿਬ ਦੇ ਹਜੂਰੀ ਰਾਗੀ ਭਾਈ ਸੁਰਿੰਦਰ ਸਿੰਘ ਨਛੱਤਰ ਸਿੰਘ ਨੇ ਸੰਗਤਾਂ ਨੂੰ ਅੰਮ੍ਰਿਤਮਈ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਨਾਲ ਜੋੜਿਆ ਸਮਾਗਮ ਦੀ ਸਮਾਪਤੀ ਤੋਂ ਪਹਿਲਾਂ ਪ੍ਰਸਿੱਧ ਢਾਡੀ ਗਿਆਨੀ ਬਲਬੀਰ ਸਿੰਘ ਪਾਰਸ ਨੇ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਇਤਿਹਾਸ ਢਾਡੀ ਵਾਰਾਂ ਰਾਹੀਂ ਗਾਇਨ ਕਰਕੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ।
ਇਸ ਮੌਕੇ ਹਾਜਰੀ ਭਰਨ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਵਿਚ ਬਰਜਿੰਦਰ ਸਿੰਘ ਹੁਸੈਨਪੁਰ, ਗੁਰਚਰਨ ਅਰੋੜਾ, ਪਰਵਿੰਦਰ ਬੱਤਰਾ, ਰਾਜਨ ਅਰੋੜਾ, ਰਵੀ ਗੌਤਮ, ਪ੍ਰਦੀਪ ਸ਼ਾਰਦਾ, ਨੀਟਾ ਗੌਤਮ, ਰਮਨ ਉਮੱਟ, ਜਸਵਿੰਦਰ ਤੋਂ ਇਲਾਵਾ, ਜਸਪਾਲ ਸਿੰਘ ਜਾਡਲੀ, ਤਰੁਨਜੀਤ ਸਿੰਘ ਥਾਂਦੀ, ਗੁਰਸਿਮਰਪ੍ਰੀਤ ਸਿੰਘ, ਉੱਤਮ ਸਿੰਘ ਸੇਠੀ, ਦੀਦਾਰ ਸਿੰਘ ਗਹੂੰਣ, ਜਗਜੀਤ ਸਿੰਘ ਜਨਰਲ ਸਕੱਤਰ, ਹਰਸੁੱਖਪਾਲ ਸਿੰਘ ਗਰੇਵਾਲ, ਜਗਦੀਪ ਸਿੰਘ ਕੈਸ਼ੀਅਰ, ਜਗਜੀਤ ਸਿੰਘ ਬਾਟਾ, ਇੰਦਰਜੀਤ ਸਿੰਘ ਬਾਹੜਾ, ਕੁਲਜੀਤ ਸਿੰਘ ਖਾਲਸਾ, ਮਹਿੰਦਰ ਪਾਲ ਚੰਦਰ, ਪਲਵਿੰਦਰ ਸਿੰਘ ਕਰਿਆਮ ਮਨਮੋਹਨ ਸਿੰਘ ਕੰਵਲ, ਹਕੀਕਤ ਸਿੰਘ, ਮੁਖਵਿੰਦਰਪਾਲ ਸਿੰਘ, ਸੁਖਵਿੰਦਰ ਸਿੰਘ ਗੋਬਿੰਦਪੁਰ, ਊਧਮ ਸਿੰਘ ਗੋਬਿੰਦਪੁਰ, ਸੁਖਵਿੰਦਰ ਸਿੰਘ ਲਧਾਣਾ ਉੱਚਾ, ਡਾ: ਅਮਰੀਕ ਸਿੰਘ ਸੋਢੀ, ਸਤਵੀਰ ਸਿੰਘ ਜੀਂਦੋਵਾਲ, ਤੇਜਪਾਲ ਸਿੰਘ ਭਾਈ ਘਨੱਈਆ ਸੇਵਕ ਦਲ, ਸਵਰਨ ਸਿੰਘ ਨੰਬਰਦਾਰ, ਪਰਮਿੰਦਰ ਸਿੰਘ ਕੰਵਲ, ਦਰਸ਼ਨ ਸਿੰਘ ਸੈਣੀ, ਕੁਲਜਿੰਦਰਜੀਤ ਸਿੰਘ ਸੋਢੀ ਬੰਗਾ, ਕਮਲਜੀਤ ਸਿੰਘ ਵਜੀਦਪੁਰ, ਹਰਵਿੰਦਰ ਸਿੰਘ, ਭਾਈ ਕੁਲਵਿੰਦਰ ਸਿੰਘ ਸੁੱਧਾ ਮਾਜਰਾ, ਭਾਈ ਪਰਮਜੀਤ ਸਿੰਘ ਹੈੱਡ ਗ੍ਰੰਥੀ, ਜਸਕਰਨ ਸਿੰਘ ਧਰਮਕੋਟ, ਬਾਬਾ ਬਹਾਦਰ ਸਿੰਘ, ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਬੀਬੀ ਦਵਿੰਦਰ ਕੌਰ ਪ੍ਰਧਾਨ ਮਾਤਾ ਗੁਜਰ ਕੌਰ ਸੁਸਾਇਟੀ, ਬੀਬੀ ਬਲਵਿੰਦਰ ਕੌਰ, ਬੀਬੀ ਨਵਜੋਤ ਕੌਰ, ਬੀਬੀ ਗੁਰਜੀਤ ਸਿੰਘ ਸਰਪੰਚ ਰਮਰਾਇਪੁਰ, ਅਤੇ ਮਾਤਾ ਗੁਜਰ ਕੌਰ ਸੁਸਾਇਟੀ ਦੀਆਂ ਸਮੂਹ ਮੈਂਬਰਾਨ ਸ਼ਾਮਲ ਸਨ।