ਅਭੀ ਰਾਣਾ, ਨੰਗਲ : ਭਾਈ ਲਾਲ ਦਾਸ ਕਲੱਬ ਉਪਰਲੀ ਦੜੋਲੀ ਵੱਲੋਂ ਪਹਿਲਾ ਓਪਨ ਕਿ੍ਕਟ ਟੂਰਨਾਮੈਂਟ ਕਰਾਇਆ ਗਿਆ। ਜਿਸ ਦਾ ਸ਼ੁੱਭ ਆਰੰਭ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਡਾਕਟਰ ਈਸ਼ਵਰ ਚੰਦਰ ਸਰਦਾਨਾ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਨੰਗਲ ਤੇ ਯੂਥ ਭਾਜਪਾ ਆਗੂ ਬਲਰਾਮ ਪਰਾਸ਼ਰ ਸੂਬਾ ਪ੍ਰਧਾਨ ਮੋਦੀ ਐਪ ਨੇ ਕੀਤਾ। ਇਸ ਦੌਰਾਨ ਸੰਬੋਧਨ ਕਰਦਿਆਂ ਡਾਕਟਰ ਈਸ਼ਵਰ ਚੰਦਰ ਸਰਦਾਨਾ ਤੇ ਬਲਰਾਮ ਪਰਾਸ਼ਰ ਨੇ ਕਿਹਾ ਕਿ ਭਾਈ ਲਾਲ ਦਾਸ ਕਲੱਬ ਉਪਰਲੀ ਦੜੋਲੀ ਦੇ ਪ੍ਰਧਾਨ ਵਿਸ਼ਾਲ ਸਿੰਘ ਰਾਣਾ ਤੇ ਕਲੱਬ ਦੇ ਸਾਰੇ ਨੌਜਵਾਨ ਮੈਂਬਰ ਵਧਾਈ ਦੇ ਪਾਤਰ ਹਨ। ਜਿਨ੍ਹਾਂ ਵੱਲਂੋ ਅੱਜ ਇੱਕ ਬਹੁਤ ਵੱਡਾ ਉਪਰਾਲਾ ਕਰਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਸਰੀਰਕ ਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿਣ ਲਈ ਪ੍ਰਰੇਰਿਤ ਕਰਕੇ ਸਮਾਜ ਨੂੰ ਸਹੀ ਸੇਧ ਦੇਣ ਕੰਮ ਕੀਤਾ ਗਿਆ। ਇਸ ਮੌਕੇ ਅਜੈ ਮਹਿੰਦਲੀ, ਸਰਪੰਚ ਧਰਮਪਾਲ ਸ਼ਰਮਾ, ਮੁਨੀਸ਼ ਗੌਤਮ, ਬਿੱਟੂ ਰਾਜਪੂਤ (ਮੰਡਲ ਪ੍ਰਧਾਨ ਯੁਵਾ ਮੋਰਚਾ) ਆਦਿ ਮੌਜੂਦ ਸਨ।ੰ