ਅਭੀ ਰਾਣਾ, ਨੰਗਲ ; ਇਕ ਨਿੱਜੀ ਰਾਸ਼ਟਰੀ ਨਿਊਜ਼ ਚੈਨਲ ਦੇ ਐਡੀਟਰ ਦੁਆਰਾ ਭਗਵਾਨ ਬਾਲਮਿਕਿ ਜੀ ਦੇ ਬਾਰੇ ਕਥਿਤ ਤੌਰ 'ਤੇ ਅਭੱਦਰ ਟਿੱਪਣੀ ਕਰਨ ਦੇ ਮਾਮਲੇ ਨੂੰ ਲੈ ਕੇ ਬਾਲਮਿਕੀ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਭਾਈਚਾਰੇ ਦੇ ਲੋਕਾਂ ਨੇ ਇਸ ਦੀ ਲਿਖਤੀ ਸ਼ਿਕਾਇਤ ਡੀਐੱਸਪੀ ਅਤੇ ਨੰਗਲ ਥਾਣੇ ਵਿੱਚ ਕੀਤੀ। ਉਕਤ ਨਿਊਜ਼ ਚੈਨਲ ਅਤੇ ਐਡੀਟਰ ਖ਼ਿਲਾਫ਼ ਪਹਿਲ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ ਬਾਲਮਿਕਿ ਭਾਈਚਾਰੇ ਦੇ ਲੋਕਾਂ ਨੇ ਉਕਤ ਨਿਊਜ਼ ਚੈਨਲ ਤੇ ਚੈਨਲ ਦੇ ਐਡੀਟਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।

ਇਸ ਮੌਕੇ ਆਦਿ ਅੰਬੇਡਕਰ ਸਮਾਜ ਦੇ ਪੰਜਾਬ ਉਪ-ਪ੍ਰਧਾਨ ਤੁਲਸੀ ਰਾਮ ਮੱਟੂ ਨੇ ਕਿਹਾ ਕਿ ਉਕਤ ਚੈਨਲ ਉੱਤੇ ਰਾਤ 9 ਵਜੇ ਪ੍ਰਸਾਰਿਤ ਹੋਣ ਵਾਲੇ ਇੱਕ ਵਿਸ਼ੇਸ਼ ਪ੍ਰਰੋਗਰਾਮ ਦੌਰਾਨ ਨਿਊਜ਼ ਚੈਨਲ ਦੇ ਐਡੀਟਰ ਨੇ ਭਗਵਾਨ ਬਾਲਮਿਕਿ ਜੀ ਨੂੰ ਲੈ ਕੇ ਬੇਹੱਦ ਗ਼ਲਤ ਟਿੱਪਣੀਆਂ ਕੀਤੀਆਂ। ਜਿਸ ਨੂੰ ਬਾਲਮਿਕਿ ਭਾਈਚਾਰੇ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰ ਸਕਦੇ। ਉਨ੍ਹਾਂ ਉਕਤ ਨਿਊਜ਼ ਚੈਨਲ ਤੇ ਐਡੀਟਰ ਖ਼ਿਲਾਫ਼ 295-ਏ ਤਹਿਤ ਮਾਮਲਾ ਦਰਜ ਕਰਕੇ ਉਸ ਨੰੂ ਛੇਤੀ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ। ਇਸ ਮੌਕੇ ਮਦਨ ਲਾਲ ਸਿਦੂ, ਰਘੁਵੀਰ ਸਿੰਘ, ਬਲਵੀਰ ਚੰਦ, ਰਾਮ ਲੁਭਾਇਆ, ਓਮ ਪ੍ਰਕਾਸ਼, ਰਾਜਵੀਰ, ਸਤਪਾਲ, ਦਵਿੰਦਰ ਬੈਂਸ, ਸੋਨਾ ਮੱਟੂ, ਅੰਕੁਸ਼, ਵਿਸ਼ਵਨਾਥ, ਚਮਨ ਲਾਲ, ਕਿਸ਼ਨ ਚੰਦ, ਅਸ਼ੋਕ ਕੁਮਾਰ, ਰਾਮ ਸੁੰਦਰ, ਦੀਪਕ ਕੁਮਾਰ, ਰਮੇਸ਼ ਆਧਸ, ਦਲਵੀਰ ਚੰਦ, ਧਰਮਵੀਰ, ਸਾਬਕਾ ਕੌਂਸਲਰ ਰਣਜੀਤ ਸਿੰਘ ਲੱਕੀ, ਅਮਨ ਸਿਦੂ, ਜਸਪਾਲ ਸਿੰਘ, ਰਾਮ ਅਵਤਾਰ, ਵਿਨੋਦ ਕੁਮਾਰ, ਟੋਨੀ ਅਤੇ ਕਾਕਾ ਬੈਂਸ ਆਦਿ ਵੀ ਮੌਜੂਦ ਸਨ।

----------------

ਕੀ ਕਹਿੰਦੇ ਹਨ ਥਾਣਾ ਮੁਖੀ

ਜਦੋਂ ਇਸ ਬਾਰੇ ਜਾਣਕਾਰੀ ਲੈਣ ਲਈ ਨੰਗਲ ਥਾਣਾ ਮੁਖੀ ਪਵਨ ਚੌਧਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।