ਸਟਾਫ ਰਿਪੋਰਟਰ, ਰੂਪਨਗਰ

ਸ਼ਹੀਦ ਊਧਮ ਸਿੰਘ ਵੈੱਲਫੇਅਰ ਕਲੱਬ ਕੋਟਲਾ ਨਿਹੰਗ ਵੱਲੋਂ ਪਿੰਡ ਦੇ ਖੇਡ ਮੈਦਾਨ 'ਚ ਫੁੱਟਬਾਲ ਟੂਰਨਾਮੈਂਟ ਕਰਵਾਉਣ ਲਈ ਕੰਪਿਊਟਰ ਸਿਸਟਮ ਰਾਹੀਂ ਲੈਵਲ (ਪੱਧਰ) ਕੀਤਾ ਗਿਆ। ਇਸ ਕਾਰਜ ਲਈ ਕਲੱਬ ਦੇ ਮੈਂਬਰਾਂ ਵੱਲੋਂ ਖੁਦ ਆਪਣੀ ਜੇਬ ਵਿਚੋਂ ਪੈਸੇ ਖਰਚ ਕੀਤੇ ਗਏ ਹਨ ਅਤੇ ਨਵੰਬਰ ਮਹੀਨੇ ਵਿਚ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਕਲੱਬ ਵੱਲੋਂ ਆਪਣੇ ਖਰਚ 'ਤੇ ਹੀ ਖੇਡ ਮੈਦਾਨ 'ਚ ਘਾਹ ਵੀ ਲਗਾਇਆ ਜਾਵੇਗਾ, ਜਿਸ ਨਾਲ ਖੇਡ ਮੈਦਾਨ ਨੂੰ ਸੁੰਦਰ ਦਿੱਖ ਦਿੱਤੀ ਜਾ ਸਕੇ। ਪਿੰਡ ਵਾਸੀਆਂ ਵੱਲੋਂ ਸ਼ਹੀਦ ਊਧਮ ਸਿੰਘ ਵੈੱਲਫੇਅਰ ਕਲੱਬ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਗਈ ਹੈ। ਕਲੱਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਖੇਡ ਮੈਦਾਨ ਦਾ ਕੰਪਿਊਟਰ ਸਿਸਟਮ ਰਾਹੀਂ ਲੈਵਲ ਹੋਣ ਨਾਲ ਹੁਣ ਇਥੇ ਮੀਂਹ ਦਾ ਪਾਣੀ ਨਹੀਂ ਰੁਕਦਾ ਹੈ। ਇਸ ਨਾਲ ਹੁਣ ਖੇਡ ਮੈਦਾਨ ਦੀ ਦਿੱਖ ਬਦਲ ਗਈ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਸਹੋਤਾ, ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਘਾਰੂ, ਰਾਜਵੀਰ ਸਿੰਘ ਜਨਰਲ ਸਕੱਤਰ, ਕੈਸ਼ੀਅਰ ਪਿ੍ਰਤਪਾਲ ਸਿੰਘ, ਕੈਪਟਨ, ਮਨੀ, ਮਨਿੰਦਰ, ਹੈਪੀ ਸੱਲਰ, ਅਮਨ, ਅੰਮਿ੍ਤਪਾਲ ਸਿੰਘ, ਅੰਮਿ੍ਤ, ਸ਼ਨੀ, ਰਾਜੂ, ਸੋਨੂ, ਲੱਕੀ, ਗਗਨ, ਸ਼ਨੀ, ਨਵੀ, ਬਿੰਦੂ, ਬਚਿੱਤਰ ਘੰਗਰਾਲੀ, ਗੋਰਾ, ਪ੍ਰਦੀਪ ਕੁਮਾਰ, ਗੱਗੀ, ਜੋਨੀ, ਲਿੱਬਾ, ਬਬੀ ਢੰਗਰਾਲੀ, ਕੁਲਦੀਪ ਕੀਪਾ ਆਦਿ ਵਲੋਂ ਸਹਿਯੋਗ ਦਿੱਤਾ ਗਿਆ।