ਸੁਰਿੰਦਰ ਸਿੰਘ ਸੋਨੀ, ਸ੫ੀ ਅਨੰਦਪੁਰ ਸਾਹਿਬ : ਪੰਜਾਬ ਦੀ ਕਾਂਗਰਸ ਸਰਕਾਰ ਦੇ ਖਿਲਾਫ ਗੁਰੂ ਨਗਰੀ ਸ੫ੀ ਅਨੰਦਪੁਰ ਸਾਹਿਬ ਵਿਖੇ ਲਹਿਰ ਬਣਦੀ ਜਾ ਰਹੀ ਹੈ ਜਿਸ ਦਾ ਮੁੱਖ ਕਾਰਨ ਪੀਣ ਵਾਲੇ ਪਾਣੀ ਦੇ ਰੇਟਾਂ ਵਿਚ ਅਥਾਹ ਵਾਧਾ ਕੀਤਾ ਜਾਣਾ ਹੈ। ਪੰਜਾਬ ਦੇ ਪੰਜ ਸ਼ਹਿਰਾਂ ਵਿਚ ਪਾਣੀ ਦੇ ਰੇਟ ਤਿੱਗਣੇ ਕਰ ਦਿਤੇ ਗਏ ਹਨ ਜਿਨ੍ਹਾਂ 'ਚੋਂ ਇਕ ਸ਼ਹਿਰ ਸ੫ੀ ਅਨੰਦਪੁਰ ਸਾਹਿਬ ਵੀ ਹੈ। ਇਸ ਸਬੰਧੀ ਵੱਖ-ਵੱਖ ਸਿਆਸੀ ਪਾਰਟੀਆਂ ਤੇ ਸਮਾਜ ਸੇਵੀ ਸੰਸਥਾਵਾਂ ਸੜਕਾਂ ਤੇ ਉਤਰਨ ਲਈ ਤਿਆਰ ਬਰ ਤਿਆਰ ਹਨ।

ਪੀਣ ਵਾਲੇ ਪਾਣੀ ਤੇ ਮਾਰਿਆ ਡਾਕਾ:ਅਠਵਾਲ

ਇਸ ਸਬੰਧੀ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੫ਧਾਨ ਜਤਿੰਦਰ ਸਿੰਘ ਅਠਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਆਮ ਲੋਕਾਂ ਦੇ ਪੀਣ ਵਾਲੇ ਪਾਣੀ ਤੇ ਡਾਕਾ ਮਾਰਿਆ ਹੈ ਜਿਸ ਕਰਕੇ ਲੋਕਾਂ ਦੇ ਮਨਾਂ ਵਿਚ ਸਰਕਾਰ ਖਿਲਾਫ ਰੋਸ ਫੈਲਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਪਾਣੀ ਮੁੱਢਲੀ ਸਹੂਲਤ ਹੈ ਤੇ ਇਸ ਨੂੰ ਘੱਟ ਤੋਂ ਘੱਟ ਰੇਟਾਂ ਤੇ ਦਿਤਾ ਜਾਣਾ ਚਾਹੀਦਾ ਸੀ ਪਰ ਅਫਸੋਸ ਇਸ ਦੇ ਰੇਟਾਂ ਵਿਚ ਬੇਤਹਾਸ਼ਾ ਵਾਧਾ ਕਰਕੇ ਜਨਤਾ ਨੂੰ ਪੀਣ ਵਾਲੇ ਪਾਣੀ ਲਈ ਤਰਸਾਇਆ ਜਾ ਰਿਹਾ ਹੈ।

ਪਾਣੀ ਦੇ ਰੇਟਾਂ ਨੇ ਅੱਖਾਂ ਵਿਚ ਪਾਣੀ ਲਿਆ ਦਿਤਾ : ਸੋਢੀ

ਅਨੰਦਪੁਰ ਸਾਹਿਬ ਹੈਰੀਟੇਜ ਫਾਊਂਫੇਸ਼ਨ ਦੇ ਮੁਖੀ ਵਿਕਰਮ ਸਿੰਘ ਸੋਢੀ ਨੇ ਕਿਹਾ ਕਿ ਪਾਣੀ ਦੇ ਏਨੇ ਰੇਟ ਵਧਾ ਦਿਤੇ ਗਏ ਕਿ ਲੋਕਾਂ ਦੀਆਂ ਅੱਖਾਂ ਵਿਚ ਪਾਣੀ ਆ ਗਿਆ। ਉਨ੍ਹਾਂ ਕਿਹਾ ਇਸ ਪਵਿੱਤਰ ਧਰਤੀ ਨੂੰ ਤਾਂ ਪਾਣੀ ਮੁਫਤ ਦੇਣਾ ਚਾਹੀਦਾ ਸੀ ਪਰ ਅਫਸੋਸ ਇਸ ਤੋਂ ਪਾਣੀ ਖੋਹਿਆ ਜਾ ਰਿਹਾ ਹੈ ਜੋ ਅੱਤ ਅਫਸੋਸਨਾਕ ਹੈ।

ਅਕਾਲੀ ਦੱਲ ਨੇ 10 ਸਾਲਾਂ ਵਿਚ ਨਹੀ ਵਧਾਏ ਰੇਟ:ਕੁਲਵਿੰਦਰ ਕੌਰ

ਸ਼੫ੋਮਣੀ ਅਕਾਲੀ ਦੱਲ ਇਸਤਰੀ ਵਿੰਗ ਦੀ ਜਿਲ੍ਹਾ ਪ੫ਧਾਨ ਕੁਲਵਿੰਦਰ ਕੌਰ ਨੇ ਕਿਹਾ ਕਿ ਅਕਾਲੀ ਦੱਲ ਦੀ ਸਰਕਾਰ 10 ਸਾਲ ਲਗਾਤਾਰ ਰਹੀ ਤੇ ਇਸ ਰਾਜ ਵਿਚ ਕਦੇ ਵੀ ਪਾਣੀ ਦੇ ਰੇਟਾਂ ਵਿਚ ਵਾਧਾ ਨਹੀ ਕੀਤਾ ਗਿਆ ਪਰ ਅਫਸੋਸ ਕਾਂਗਰਸ ਦੀ ਸਰਕਾਰ ਆਈ ਨੂੰ ਕੇਵਲ 2 ਸਾਲ ਹੀ ਹੋਏ ਤੇ ਪਾਣੀ ਦੇ ਰੇਟ ਤਿੰਨ ਗੁਣਾ ਕਰ ਦਿਤੇ ਗਏ ਜੋ ਲੋਕਾਂ ਨਾਲ ਧੱਕਾ ਤੇ ਬੇਇਨਸਾਫੀ ਹੈ।

ਦਿੱਲੀ ਦੀ ਤਰਜ਼ ਤੇ ਦਿੱਤਾ ਜਾਵੇ ਮੁਫਤ ਪਾਣੀ : ਸੰਦੋਆ

ਰੂਪਨਗਰ ਤੋਂ 'ਆਪ' ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਸ੫ੀ ਅਨੰਦਪੁਰ ਸਾਹਿਬ ਦੀ ਪਵਿੱਤਰ ਨਗਰੀ ਨੂੰ ਦਿੱਲੀ ਦੀ ਤਰਜ਼ ਤੇ ਮੁਫਤ ਪਾਣੀ ਦਿਤਾ ਜਾਵੇ। ਉਨ੍ਹਾਂ ਕਿਹਾ ਦਿੱਲੀ ਵਿਖੇ ਕੇਜਰੀਵਾਲ ਸਰਕਾਰ ਵੱਲੋਂ ਹਰ ਪਰਿਵਾਰ ਨੂੰ ਹਰ ਮਹੀਨੇ 20 ਹਜ਼ਾਰ ਲੀਟਰ ਪਾਣੀ ਮੁਫਤ ਦਿੱਤਾ ਜਾ ਰਿਹਾ ਹੈ ਪਰ ਪੰਜਾਬ ਦੀ ਕਾਂਗਰਸ ਸਰਕਾਰ ਪਾਣੀ ਦੇ ਨਾਮ 'ਤੇ ਲੁੱਟ ਮਚਾ ਰਹੀ ਹੈ। ਉਨ੍ਹਾਂ ਕਿਹਾ ਇਥੇ ਦੇਸ਼ ਵਿਦੇਸ਼ ਤੋਂ ਸੈਲਾਨੀ ਆਉਂਦੇ ਹਨ ਜੇਕਰ ਪਾਣੀ ਹੀ ਏਨਾ ਮਹਿੰਗਾ ਕਰ ਦਿਤਾ ਤਾਂ ਬਾਕੀ ਚੀਜ਼ਾਂ ਦਾ ਰੱਬ ਹੀ ਰਾਖਾ।

ਅੱਜ ਹੋਵੇਗਾ ਵਿਸ਼ਾਲ ਰੋੋੋਸ ਪ੫ਦਰਸ਼ਨ : ਚੱਠਾ

ਸਤਿਗੁਰੂ ਓਟ ਆਸਰਾ ਟਰੱਸਟ ਦੇ ਚੇਅਰਮੈਨ ਤਰਲੌਚਨ ਸਿੰਘ ਚੱਠਾ ਨੇ ਦੱਸਿਆ ਕਿ ਪਾਣੀ ਦੇ ਵਧੇ ਰੇਟਾਂ ਕਾਰਨ ਅੱਜ ਸਮੁੱਚੇ ਸ਼ਹਿਰ ਵਾਸੀਆਂ ਵਲੋਂ ਵਿਸ਼ਾਲ ਰੋਸ ਮਾਰਚ ਤੇ ਧਰਨਾ ਦਿਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ 11 ਵਜੇ ਤੋਂ ਸ਼ੁਰੂ ਹੋ ਕੇ ਇਹ ਰੋਸ ਮਾਰਚ ਸਮੁੱਚੇ ਸ਼ਹਿਰ ਵਿਚ ਜਾਣ ਤੋਂ ਬਾਅਦ ਭਗਤ ਰਵੀਦਾਸ ਚੌਂਕ ਵਿਚ ਧਰਨਾ ਦੇਵੇਗਾ ਉਪਰੰਤ ਐਸਡੀਐਮ ਨੂੰ ਮੰਗ ਪੱਤਰ ਦਿਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਰੋਸ ਮਾਰਚ ਵਿਚ ਸਿਆਸਤ ਤੇ ਧੜੇਬੰਦੀ ਤੋਂ ਉਪਰ ਉਠ ਕੇ ਲੋਕ ਸ਼ਮੂਲੀਅਤ ਕਰਨਗੇ।