ਸੁਰਿੰਦਰ ਸਿੰਘ ਸੋਨੀ : ਗੁਰੂ ਨਗਰੀ ਸ੫ੀ ਅਨੰਦਪੁਰ ਸਾਹਿਬ ਵਿਖੇ ਪਾਣੀ ਦੇ ਰੇਟ ਤਿੱਗਣੇ ਕਰ ਦਿੱਤੇ ਗਏ ਹਨ ਜੋ ਅੱਤ ਚਿੰਤਾ ਦਾ ਵਿਸ਼ਾ ਹੈ। ਇਹ ਵਧੇ ਰੇਟ ਤੁਰੰਤ ਵਾਪਸ ਲਏ ਜਾਣ ਤਾਂ ਜੋ ਇਸ ਪਵਿੱਤਰ ਨਗਰੀ ਦੇ ਵਾਸੀਆਂ ਨੂੰ ਪ੫ੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਹ ਮੰਗ ਆਮ ਆਦਮੀ ਪਾਰਟੀ ਵੱਲੋਂ ਪੰਜ ਪਿਆਰਾ ਪਾਰਕ ਵਿਖੇ ਰੱਖੀ ਗਈ ਮੀਟਿੰਗ ਮੌਕੇ ਕੀਤੀ ਗਈ। ਜ਼ਿਲ੍ਹਾ ਪ੫ਧਾਨ ਮਾ. ਹਰਦਿਆਲ ਸਿੰਘ ਦੀ ਅਗਵਾਈ ਵਿਚ ਹੋਈ ਇਸ ਮੀਟਿੰਗ ਉਪਰੰਤ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਤੋ ਵੱਧ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਕਾਂਗਰਸ ਸਰਕਾਰ ਨੇ ਪੀਣ ਵਾਲਾ ਪਾਣੀ ਵੀ ਖੋਹ ਲਿਆ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਨਗਰੀ ਨੂੰ ਕਾਂਗਰਸ ਨੇ ਸਹੂਲਤ ਤਾਂ ਕੋਈ ਨਾ ਦਿਤੀ ਸਗੋਂ ਪਾਣੀ ਦੇ ਤਿੱਗਣੇ ਰੇਟਾਂ ਦਾ ਤੋਹਫਾ ਜਰੂਰ ਦਿਤਾ ਹੈ। ਮੀਟਿੰਗ ਵਿਚ 20 ਜਨਵਰੀ ਨੂੰ ਬਰਨਾਲਾ ਵਿਖੇ ਪਾਰਟੀ ਦੀ ਹੋ ਰਹੀ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਡਿਊਟੀਆਂ ਲਗਾਈਆਂ ਗਈਆਂ ਅਤੇ ਦਿੱਲੀ ਵਿਖੇ ਹੋਈ ਮੀਟਿੰਗ ਦੀ ਤਰਜ ਤੇ ਬੂਥ ਲੈਵਲ ਤੇ ਕਮੇਟੀਆਂ ਬਨਾਉਣ ਦਾ ਫੈਸਲਾ ਕੀਤਾ ਗਿਆ। ਆਗੂਆਂ ਨੇ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਦੀ ਪ੫ਸ਼ੰਸ਼ਾ ਕਰਦਿਆਂ ਉਨ੍ਹਾਂ ਵਲੋਂ ਜਨ ਹਿੱਤ ਵਿਚ ਕੀਤੇ ਜਾ ਰਹੇ ਕਾਰਜਾਂ ਦੀ ਤਾਰੀਫ ਕੀਤੀ। ਪ੫ਸ਼ਾਸਨ ਨੂੰ ਅਪੀਲ ਕੀਤੀ ਗਈ ਕਿ ਤਹਿਸੀਲ ਕੰਪਲੈਕਸ ਦੇ ਬਾਹਰ ਖੜੇ ਕੀਤੇ ਜਾਂਦੇ ਵਾਹਨਾਂ ਦੀ ਪਾਰਕਿੰਗ ਫੀਸ ਗੈਰਕਨੂੰਨੀ ਹੈ ਜੋ ਤੁਰੰਤ ਬੰਦ ਕੀਤੀ ਜਾਵੇ। ਇਸ ਮੌਕੇ ਬਾਬੂ ਚਮਨ ਲਾਲ, ਨੀਰਜ ਸ਼ਰਮਾ, ਜਸਵੀਰ ਸਿੰਘ ਜੱਸੂ, ਹਰਮਿੰਦਰ ਸਿੰਘ, ਜਸਵਿੰਦਰ ਸਿੰਘ, ਦਵਿੰਦਰ ਸਿੰਘ, ਮਾ :ਗੁਰਬਚਨ ਸਿੰਘ, ਕਮਿੱਕਰ ਸਿੰਘ, ਕੈਪਟਨ ਚੰਨਣ ਸਿੰਘ, ਪਿਤੰਬਰ ਕੁਮਾਰ, ਅਨੂਪ ਸਿੰਘ, ਹਰਪਾਲ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ।

ਪੰਜਾਬ ਨਾਲੋਂ ਨਹੀ ਵੱਧ ਰੇਟ. ਐੱਸਡੀਓ

ਇਸ ਸਬੰਧੀ ਜਦੋਂ ਵਾਟਰ ਸਪਲਾਈ ਮਹਿਕਮੇ ਦੇ ਐੱਸਡੀਓ ਅਵੀ ਟੁਟੇਜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਨਾਲੋਂ ਇਥੇ ਰੇਟ ਵੱਧ ਨਹੀ ਹਨ। ਉਨ੍ਹਾਂ ਕਿਹਾ ਪਿਛਲੇ 10 ਸਾਲਾਂ ਤੋਂ ਰੇਟ ਨਹੀ ਵਧਾਏ ਗਏ ਸਨ ਤੇ ਹੁਣ ਵੀ ਸਾਰੇ ਪੰਜਾਬ ਨਾਲੋਂ ਰੇਟ ਨਾ ਵੱਧ ਹਨ ਤੇ ਨਾ ਹੀ ਘੱਟ।