ਸਟਾਫ਼ ਰਿਪੋਰਟਰ, ਰੂਪਨਗਰ : ਸੰਦੀਪ ਸਿੰਘ ਦੀਪ ਸਿੱਧੂ ਦੀ ਜਥੇਬੰਦੀ (ਵਾਰਸ ਪੰਜਾਬ ਦੇ) ਦੇ ਮੁੱਖ ਸੇਵਾਦਾਰ ਅੰਮਿ੍ਤਪਾਲ ਸਿੰਘ ਦੀ ਦਸਤਾਰ ਬੰਦੀ ਪਿੰਡ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਪਿੰਡ ਰੋਡੇ ਵਿਖੇ ਪੂਰੇ ਖ਼ਾਲਸਾਈ ਜਾਹੋ ਜਲਾਲ ਨਾਲ ਅੱਜ ਹੋਈ ਹੈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ ਭੋਗ ਤੋਂ ਉਪਰੰਤ ਸਮੂਹ ਸਿੱਖ ਕੌਮ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ, ਇਸ ਮਹਾਨ ਕਾਰਜ ਵਿਚ ਸਿੱਖ ਕੌਮ ਪ੍ਰਤੀ ਦਰਦ ਰੱਖਣ ਵਾਲੇ, ਖਾਲਸਾ ਰਾਜ ਦੀ ਸਥਾਪਨਾ, ਕੁਝ ਦਿਨ ਪਹਿਲਾਂ ਖੰਡੇ ਬਾਟੇ ਦਾ ਅੰਮਿ੍ਤ ਛਕ ਕੇ ਸ੍ਰੀ ਅਨੰਦਪੁਰ ਸਾਹਿਬ ਵਲ਼ ਮੁੱਖ ਕਰਨ ਵਾਲੇ ਨੌਜਵਾਨ ਅਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ। ਇਸ ਖਾਲਸਾ ਲਹਿਰ ਵਿੱਚ ਜਿੱਥੇ ਸਮੂਹ ਸਿੱਖ ਸੰਗਠਨ ਜਿਵੇਂ ਅਕਾਲ ਯੂਥ ਜਥੇਬੰਦੀ ਸਾਥ ਦੇ ਰਹੀ ਹੈ ਉਥੇ ਸਿੱਖ ਕੌਮ ਪ੍ਰਤੀ ਦਰਦ ਰੱਖਣ ਵਾਲੀਆਂ ਕਿਸਾਨ ਜਥੇਬੰਦੀਆਂ ਜਿਵੇਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਰਜਿਸਟਰ ਖੋਸਾ ਜ਼ਿਲ੍ਹਾ ਰੋਪੜ ਦੀ ਟੀਮ ਵੀ ਸਿੱਖ ਕੌਮ ਦੇ ਮੁੱਦਿਆਂ ਤੇ ਸਾਥ ਦੇ ਰਹੀ ਹੈ, ਇਸ ਸਮੇਂ ਅਕਾਲ ਯੂਥ ਅਤੇ ਖੋਸਾ ਜਥੇਬੰਦੀ ਦੇ ਆਗੂਆਂ ਨੇ ਆਖਿਆ ਕਿ ਸਿੱਖ ਕੌਮ ਦੇ ਮੁੱਦਿਆਂ, ਬਰਗਾੜੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਵਾਰੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਆਗੂਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਸਮੇਂ ਕੁਲਵਿੰਦਰ ਸਿੰਘ ਪੰਜੋਲਾ, ਰਵਿੰਦਰ ਸਿੰਘ ਚੈੜੀਆਂ, ਗੁਰਜੀਤ ਸਿੰਘ ਕਰਤਾਰਪੁਰ, ਗੁਰਿੰਦਰ ਸਿੰਘ ਭਜੋਲੀ, ਗੁਰਦੀਪ ਸਿੰਘ ਖੂਨੀ ਮਾਜਰਾ, ਹਰਮਨਜੋਤ ਸਿੰਘ ਪਡਿਆਲਾ, ਪ੍ਰਦੀਪ ਸਿੰਘ ਖੂਨੀ ਮਾਜਰਾ, ਕਸ਼ਮੀਰ ਸਿੰਘ ਸਹੋੜਾ, ਹਰਮਨ ਸਿੰਘ ਖੂਨੀਮਾਜਰਾ, ਜਸਵਿੰਦਰ ਸਿੰਘ ਬਡਾਹਰਿਭਜਨਗੀ ਕਨਸਾਲਾ, ਸੁਖਚੈਨ ਸਿੰਘ ਪਲਹੇੜੀ ਆਦਿ ਮੈਂਬਰ ਦਾ ਜਥਾ ਪਿੰਡ ਰੋਡੇ ਲਈ ਅੰਮਿ੍ਤਪਾਲ ਸਿੰਘ ਜੀ ਦੀ ਦਸਤਾਰ ਬੰਦੀ ਦੇ ਸਮਾਗਮ ਵਿਚ ਸ਼ਾਮਲ ਹੋਏ।