ਜੋਲੀ ਸੂਦ, ਮੋਰਿੰਡਾ : ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਹਰ ਸਿਆਸੀ ਪਾਰਟੀ ਲਈ ਅਹਿਮ ਮੰਨੀ ਜਾਂਦੀ ਹੈ, ਕਿਉਂਕਿ ਸਿੱਖ ਕੌਮ 'ਚ ਇਤਿਹਾਸਕ ਮਹੱਤਤਾ ਹੋਣ ਦੇ ਨਾਲ ਨਾਲ ਇਸ ਸੀਟ ਨੂੰ ਲੈ ਕੇ ਇਕ ਹੋਰ ਧਾਰਨਾ ਵੀ ਬਣੀ ਹੋਈ ਹੈ ਕਿ ਇਸ ਸੀਟ ਤੋਂ ਜਿਸ ਪਾਰਟੀ ਦਾ ਉਮੀਦਵਾਰ ਚੋਣ ਜਿੱਤਦਾ ਹੈ। ਉਸ ਪਾਰਟੀ ਜਾਂ ਉਸਦੀ ਭਾਈਵਾਲ ਪਾਰਟੀ ਦੀ ਕੇਂਦਰ 'ਚ ਸਰਕਾਰ ਬਣਦੀ ਹੈ, ਇਸ ਸੀਟ ਲਈ ਆਮ ਆਦਮੀ ਪਾਰਟੀ ਵੱਲੋ ਨਰਿੰਦਰ ਸਿੰਘ ਸ਼ੇਰਗਿੱਲ ਤੇ ਸ੍ੋਮਣੀ ਅਕਾਲੀ ਦਲ ਵੱਲੋਂ ਮੌਜੂਦਾ ਸੰਸਦ ਮੈਬਰ ਪ੍ੋ.ਪ੍ੇਮ ਸਿੰਘ ਚੰਦੂਮਾਜਰਾ ਦਾ ਨਾਮ ਚੱਲ ਰਿਹਾ ਹੈ, ਪ੍ੰਤੂ ਕਾਂਗਰਸ ਪਾਰਟੀ ਦੇ ਸੱਤਾ 'ਚ ਹੋਣ ਕਰਕੇ ਇਸ ਸੀਟ ਨੂੰ ਲੈ ਕੇ ਅਨੇਕਾਂ ਕਾਂਗਰਸ ਆਗੂਆਂ ਵੱਲੋ ਦਾਅਵੇਦਾਰੀਆਂ ਜਿਤਾਈਆਂ ਜਾ ਰਹੀਆਂ ਹਨ। ਇਸੇ ਦੌਰਾਨ ਹਿੰਦੂ ਬਿਰਾਦਰੀ ਨਾਲ ਸਬੰਧਿਤ ਪੰਜਾਬ ਕਾਂਗਰਸ ਦੇ ਸਕੱਤਰ ਵਿਜੇ ਕੁਮਾਰ ਟਿੰਕੂ ਨੇ ਵੀ ਪਾਰਟੀ ਹਾਈਕਮਾਨ ਅੱਗੇ ਟਿੱਕਟ ਲਈ ਦਾਅਵੇਦਾਰੀ ਜਿਤਾਈ ਹੈ। 2017 ਤੋਂ ਜਨਵਰੀ 2019 ਤਕ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਪ੍ਧਾਨ ਰਹੇ ਵਿਜੇ ਕੁਮਾਰ ਟਿੰਕੂ ਪੁਰਾਣੇ ਟਕਸਾਲੀ ਕਾਂਗਰਸੀ ਪਰਿਵਾਰ ਨਾਲ ਸਬੰਧਿਤ ਹਨ, ਉਹ 1992 ਤੋਂ ਹੁਣ ਤਕ ਲਗਾਤਾਰ ਨਗਰ ਕਂੌਸਲ ਮੋਰਿੰਡਾ ਦੇ ਮੈਂਬਰ ਅਤੇ 2 ਵਾਰ ਨਗਰ ਕੌਸਲ ਦੇ ਪ੍ਧਾਨ ਰਹੇ। ਜੇਕਰ ਪਰਿਵਾਰਕ ਪਿਛੋਕੜ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਭਰਾ ਸੁਦੇਸ਼ ਸ਼ਰਮਾ 1882 ਤੋਂ 1988 ਤਕ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਧਾਨ ਰਹੇ, 1985 'ਚ ਉਨ੍ਹਾਂ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਮੋਰਿੰਡਾ ਤੋਂ ਚੋਣ ਲੜੀ, ਕਾਂਗਰਸ ਪਾਰਟੀ ਦੀ ਮਜਬੂਤੀ ਲਈ ਕੰਮ ਕਰਦਿਆਂ ਅੱਤਵਾਦੀਆਂ ਵੱਲੋਂ ਸੁਦੇਸ਼ ਸ਼ਰਮਾਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਲੋਕ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ 'ਚ ਹਿੰਦੂ ਬਰਾਦਰੀ ਦੀ ਜਿਆਦਾ ਹੈ ਤੇ ਵਿਜੇ ਕੁਮਾਰ ਟਿੰਕੂ ਪਿਛਲੇ 20-25 ਸਾਲ ਤੋਂ ਰਾਮ ਲੀਲਾ ਕਮੇਟੀ ਮੋਰਿੰਡਾ ਦੇ ਪ੍ਧਾਨ ਚਲੇ ਆ ਰਹੇ ਹਨ, ਜਿਸ ਕਰਕੇ ਉਹ ਅਪਣੀ ਦਾਅਵੇਦਾਰੀ ਮਜਬੂਤ ਮੰਨਦੇ ਹਨ।