ਅਭੀ ਰਾਣਾ, ਨੰਗਲ : ਸਿਹਤ ਵਿਭਾਗ ਦੀ ਟੀਮ ਵੱਲੋਂ ਮੁੱਹਲਾ ਰਾਜ ਨਗਰ ਦੇ ਰਾਧਾ ਕਿ੍ਸ਼ਨਾ ਮੰਦਰ 'ਚ ਸਵਾਮੀ ਸਾਧਵਾ ਨੰਦ ਮਹਾਰਾਜ ਦੀ ਦੇਖਰੇਖ 'ਚ ਕੋਰੋਨਾ ਵੈਕਸੀਨੇਸ਼ਨ ਕੈਂਪ ਲਾਇਆ ਗਿਆ। ਜਿਸ 'ਚ ਮਹਿਲਾ ਵੈਲਫੇਅਰ ਸੁਸਾਇਟੀ ਐਂਡ ਚੈਰੀਟੇਬਲ ਟਰੱਸਟ ਦੀ ਮੁਖੀ ਦਿਵਿਯਾ ਕੰਵਰ ਵਿਸ਼ੇਸ਼ ਤੌਰ 'ਤੇ ਪੰਹੁਚੇ।

ਮੰਦਰ ਕਮੇਟੀ ਪ੍ਰਧਾਨ ਜੀਤ ਰਾਮ ਸ਼ਰਮਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਵੱਖ-ਵੱਖ ਵਾਰਡਾਂ 'ਚ ਕੈਂਪ ਲਗਾ ਕੇ ਲੋਕਾਂ ਨੂੰ ਕੋਰੋਨਾ ਰੋਕੂ ਵੈਕਸੀਨ ਲਗਵਾਈ ਜਾ ਰਹੀ ਹੈ। ਸਾਨੂੰ ਸਾਰਿਆਂ ਨੂੰ ਮਿਲਕੇ ਸਿਹਤ ਵਿਭਾਗ ਦਾ ਪੂਰਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਕੈਂਪ ਵਿੱਚ 135 ਲੋਕਾਂ ਨੂੰ ਵੈਕਸੀਨ ਲਗਾਈ ਗਈ ਹੈ।

ਦਿਵਿਯਾ ਕੰਵਰ ਨੇ ਕਿਹਾ ਕਿ ਕੋਰੋਨਾ ਵੈਕਸੀਨ ਲਾ ਕੇ ਸਾਨੂੰ ਦੇਸ਼ 'ਚ ਫੈਲੀ ਇਸ ਮਹਾਰਮਾਰੀ ਨੂੰ ਨਸ਼ਟ ਕਰਨ 'ਚ ਆਪਣਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ਤੇ ਸਰਕਾਰ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਮੈਡਮ ਕੰਵਰ ਨੇ ਕਿਹਾ ਕਿ ਉਨਾਂ੍ਹ ਦੀ ਸੋਸਾਇਟੀ ਵੱਲੋਂ ਇਲਾਕੇ ਦੀਆਂ ਧਾਰਮਿਕ ਤੇ ਸਮਾਜਿਕ ਥਾਵਾਂ ਤੇ ਹੁਣ ਤੱਕ 16 ਦੇ ਕਰੀਬ ਸੈਨੇਟਾਈਜ਼ ਮਸ਼ੀਨਾਂ ਤੇ ਵੱਡੀ ਗਿਣਤੀ 'ਚ ਓਕਸੀਮੀਟਰ ਦਿੱਤੇ ਹਨ ਤਾਂ ਜੋ ਇਸ ਮਹਾਮਾਰੀ ਦੇ ਪ੍ਰਭਾਵ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਸੁਸਾਇਟੀ ਦੇ ਇਨਾਂ੍ਹ ਕਾਰਜਾਂ ਨੂੰ ਵੇਖਦਿਆਂ ਮੰਦਰ ਸੁਸਾਇਟੀ ਵੱਲੋਂ ਮੈਡਮ ਕੰਵਰ ਨੂੰ ਮਾਤਾ ਦੀ ਚੁਨਰੀ ਪਾ ਕੇ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ।

ਇਸ ਮੌਕੇ ਵਿਜੇ ਕੌਸ਼ਲ, ਵਿਨੋਦ ਮਲਹੌਤਰਾ, ਅਮਨ ਕੁਮਾਰ, ਬਬਲੂ, ਪੰਡਿਤ ਸੁਮਿਤ, ਦੀਪੂ, ਅਸ਼ੀਸ਼ ਵਰਮਾ, ਰਾਕੇਸ਼ ਮਹਿਤਾ ਆਦਿ ਤੋਂ ਇਲਾਵਾ ਸਿਵਲ ਹਸਪਤਾਲ ਦੇ ਡਾ. ੳਦਿਤੀ ਸ਼ਰਮਾ, ਸੁਮਨ ਲਤਾ, ਭੁਪਿੰਦਰ ਸਿੰਘ, ਗਗਨ ਦੀਪ ਕੌਰ, ਕਮਲਾ ਦੇਵੀ ਆਦਿ ਹਾਜ਼ਰ ਸਨ।