ਸ੍ਰੀ ਅਨੰਦਪੁਰ ਸਾਹਿਬ : ਸ੍ਰੀ ਅਨੰਦਪੁਰ ਸਾਹਿਬ ਦੇ ਫ਼ੌਜੀ ਪੁਲ਼ ਥੱਪਲ ਨੇੜੇ ਦੋ ਨੌਜਵਾਨ ਨਹਿਰ ਵਿਚ ਨਹਾਉਂਦਿਆਂ ਡੁੱਬ ਗਏ। ਜਾਣਕਾਰੀ ਅਨੁਸਾਰ ਲੇਬਰ ਦਾ ਕੰਮ ਕਰਨ ਵਾਲੇ ਤਿੰਨ ਨੌਜਵਾਨ ਸਵੇਰੇ 11 ਵਜੇ ਨਹਾਉਣ ਲਈ ਨਹਿਰ 'ਤੇ ਗਏ ਸਨ ਤੇ ਉੱਥੇ ਦੁਪਹਿਰ ਦੋ ਵਜੇ ਤਕ ਨਹਾਉਂਦੇ ਰਹੇ। ਇਸ ਦੌਰਾਨ ਦੋ ਨੌਜਵਾਨ ਡੁੱਬ ਗਏ ਤੇ ਇਕ ਬਚੇ ਨੌਜਵਾਨ ਨੇ ਘਰ ਆ ਕੇ ਪਰਿਵਾਰ ਵਾਲਿਆਂ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ। ਡੁੱਬੇ ਨੌਜਵਾਨਾਂ ਦੀ ਪਛਾਣ ਗੌਤਮ (23) ਤੇ ਉਸ ਦੇ ਚਚੇਰੇ ਭਰਾ ਅਜੇ ਕੁਮਾਰ (20) ਵਜੋਂ ਹੋਈ ਹੈ। ਇਹ ਕੈਨੇਡੀਅਨ ਗੁਰਦੁਆਰਾ ਝੱਗੀ ਬਸਤੀ ਦੇ ਰਹਿਣ ਵਾਲੇ ਸਨ। ਇਸ ਹਾਦਸੇ ਵਿਚ ਰਾਜੀਵ ਕੁਮਾਰ ਨਾਂ ਦਾ ਨੌਜਵਾਨ ਬਚ ਗਿਆ। ਆਖਰੀ ਖ਼ਬਰਾਂ ਮਿਲਣ ਤਕ ਗੋਤਾਖੋਰ ਡੁੱਬੇ ਨੌਜਵਾਨਾਂ ਦੀ ਭਾਲ ਕਰ ਰਹੇ ਸਨ।

Posted By: Jagjit Singh