ਸਰਬਜੀਤ ਸਿੰਘ, ਰੂਪਨਗਰ : ਅੱਜ ਥਾਣਾ ਸਦਰ ਦੀ ਪੁਲਿਸ ਵੱਲੋਂ 2 ਚੋਰਾਂ ਨੂੰ ਗ੍ਰਿਫਤਾਰ ਕਰਕੇ ਕਈ ਚੋਰੀ ਦੀਆਂ ਵਾਰਦਾਤਾਂ ਨੂੰ ਟਰੇਸ ਕਰਕੇ ਚੋਰੀ ਕੀਤਾ ਸਮਾਨ ਬਰਾਮਦ ਕੀਤਾ ਗਿਆ ਹੈ। ਡੀਐੱਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਰੂਪਨਗਰ ਦੇ ਮੁੱਖ ਅਫਸਰ ਇੰਸਪੈਕਟਰ ਰਾਜਪਾਲ ਸਿੰਘ ਗਿੱਲ ਦੇ ਨਿਰਦੇਸ਼ 'ਤੇ ਬਲਵੀਰ ਸਿੰਘ ਤੇ ਐੱਸਆਈ ਕਮਲ ਕਿਸ਼ੋਰ ਨੇ ਸਮੇਤ ਪੁਲਿਸ ਪਾਰਟੀ ਚੋਰੀ ਦੀਆ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ 2 ਵਿਅਕਤੀ ਕੁਲਜੀਤ ਸਿੰਘ ਉਰਫ ਕੀਤਾ ਪੁੱਤਰ ਲੇਟ ਮੋਹਨ ਸਿੰਘ ਨਿਵਾਸੀ ਘਨੌਲੀ ਤੇ ਰਵੀ ਕੁਮਾਰ ਉਰਫ ਰਵੀ ਪੁੱਤਰ ਸੁਖਦੇਵ ਸਿੰਘ ਨਿਵਾਸੀ ਪਿੰਡ ਮਨਸਾਲੀ ਰੂਪਨਗਰ ਹਾਲ ਕਿਰਾਏਦਾਰ ਮਾਲਕ ਮਕਾਨ ਤੇਜੋ ਜੱਟੀ ਵਾਸੀ ਮੇਨ ਬਾਜ਼ਾਰ ਘਨੌਲੀ ਨੂੰ ਖੂਫੀਆ ਇਤਲਾਹ ਮਿਲਣ 'ਤੇ ਖਾਲਸਾ ਸਟੋਨ ਕਰੈਸ਼ਰ ਪਿੰਡ ਬਿੱਕੋ ਰੇਡ ਕੀਤੀ, ਜਿੱਥੇ ਇਹ ਦੋਨੋਂ ਵਿਅਕਤੀਆ ਨੂੰ ਕਾਬੂ ਕਰਕੇ ਪੁੱਛ ਗਿੱਛ ਕੀਤੀ ਅਤੇ ਆਪਣੇ ਕੀਤੇ ਜ਼ੁਰਮ ਕਬੂਲ ਕੀਤੇ ਅਤੇ ਚੋਰੀ ਕੀਤਾ ਸਮਾਨ ਬਰਾਮਦ ਕਰਵਾਇਆ ਦਰਜ ਹੋਈਆਂ ਚੋਰੀਆਂ ਵਿਚ ਬਰਾਮਦਗੀ ਦੌਰਾਨ ਚਾਂਦੀ ਦੇ ਗਹਿਣੇ, ਚਾਂਦੀ ਦੀ ਇੱਟ, ਕੈਸ਼, ਏਟੀਐੱਮ ਕਾਰਡ ਅਤੇ ਡਾਕਖਾਨਾ ਘਨੌਲੀ 'ਚੋਂ ਚੋਰੀ ਕੀਤਾ ਗਿਆ, ਕੈਸ਼ ਬਰਾਮਦ ਕੀਤਾ ਜਾ ਚੁੱਕਾ ਹੈ