ਮਨਪ੍ਰਰੀਤ ਸਿੰਘ, ਘਨੌਲੀ : ਪੁਲਿਸ ਚੌਕੀ ਭਰਤਗੜ੍ਹ ਵੱਲੋਂ ਇਕ ਦਸ ਚੱਕੀ ਟਰਾਲੇ ਨੂੰ ਜਾਅਲੀ ਨੰਬਰ ਲਗਾ ਕੇ ਵਰਤਣ ਦੇ ਦੋਸ਼ 'ਚ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਚੌਕੀ ਇੰਚਾਰਜ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਭਰਤਗੜ੍ਹ ਖੇਤਰ 'ਚ ਕਈ ਵਿਅਕਤੀ ਇਕ ਦਸ ਚੱਕੀ ਟਰਾਲੇ ਨੂੰ ਜਾਅਲੀ ਨੰਬਰ ਲਗਾ ਕੇ ਚਲਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ 24 ਜਨਵਰੀ ਨੂੰ ਦਬੋਟਾ ਮੋੜ ਨੇੜੇ ਵਾਹਨਾਂ ਦੀ ਚੈਕਿੰਗ ਕਰਨ ਦੌਰਾਨ ਜਦੋਂ ਟਰੱਕ ਨੰਬਰ ਪੀਬੀ 13 ਏਐੱਲ 1631 ਦੀ ਜਾਂਚ ਕੀਤੀ ਗਈ, ਉਸ ਦੌਰਾਨ ਇਸ ਦਾ ਇਹ ਰਜਿਸਟਰੇਸ਼ਨ ਨੰਬਰ ਜਾਅਲੀ ਨਿਕਲਿਆ ਇਸ ਕਾਰਨ ਟਰਾਲਾ ਚਾਲਕ ਮਨਪ੍ਰਰੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਰਿਉਂਦ ਕਲਾਂ ਜ਼ਿਲ੍ਹਾ ਮਾਨਸਾ ਨੂੰ ਕਾਬੂ ਕਰ ਕੇ ਅਦਾਲਤ ਵਿਚ ਪੇਸ਼ ਕਰਨ ਉਪਰੰਤ ਦੋ ਦਿਨ ਦਾ ਪੁਲਿਸ ਰਮਾਂਡ ਹਾਸਲ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਪੁਲਿਸ ਰਮਾਂਡ ਦੌਰਾਨ ਮਨਪ੍ਰਰੀਤ ਸਿੰਘ ਨੇ ਦੱਸਿਆ ਕਿ ਉਹ ਤਾਂ ਇਸ ਟਰਾਲੇ ਦਾ ਡਰਾਈਵਰ ਹੈ ਅਤੇ ਜਦੋਂ ਕਿ ਟਰਾਲੇ ਦਾ ਮਾਲਕ ਤਾਂ ਬਲਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਤੂਰ ਵਣਜਾਰਾ ਜ਼ਿਲ੍ਹਾ ਸੰਗਰੂਰ ਹੈ ਉਨ੍ਹਾਂ ਦੱਸਿਆ ਕਿ ਮਨਪ੍ਰਰੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਬਲਜੀਤ ਸਿੰਘ ਨੂੰ ਵੀ ਕਾਬੂ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਫੋਟੋ 27 ਆਰਪੀਆਰ 246 ਪੀ

ਹਿਰਾਸਤ 'ਚ ਲਏ ਮੁਲਜ਼ਮਾਂ ਦੇ ਨਾਲ ਪੁਲਿਸ ਸਬ ਇੰਸਪੈਕਟਰ ਬਲਬੀਰ ਸਿੰਘ ਤੇ ਟੀਮ।