ਫੋਟੋ -24 ਆਰਪੀਆਰ 30

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਏਜੰਟ ਮਨੀਸ਼ ਸੋਨੀ।

---

ਫੋਟੋ -24 ਆਰਪੀਆਰ 31

ਵਿਦੇਸ਼ 'ਚ ਫਸੇ ਪੀੜਤ ਨੌਜਵਾਨਾਂ ਵੱਲੋਂ ਵਾਇਰਲ ਵੀਡੀਓ।

---

ਫੋਟੋ -24 ਆਰਪੀਆਰ 32

ਥਾਣਾ ਮੁਖੀ ਦਾਨਿਸ਼ਵੀਰ ਸਿੰਘ।

---

- ਮੁੱਖ ਮੰਤਰੀ ਭਗਵੰਤ ਮਾਨ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਲਾਈ ਮਦਦ ਦੀ ਗੁਹਾਰ

- ਇਲਾਕੇ 'ਚ ਸੈਂਕੜੇ ਟਰੈਵਲ ਏਜੰਟ ਚਲਾ ਰਹੇ ਹਨ ਗੋਰਖਧੰਦਾ

---

ਅਭੀ ਰਾਣਾ, ਨੰਗਲ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਦੇਸ਼ਾਂ 'ਚ ਫਸੇ ਨੌਜਵਾਨਾਂ ਨੂੰ ਮੁੜ ਪੰਜਾਬ ਲਿਆਉਣ ਦੀਆਂ ਖ਼ਬਰਾਂ ਆਮ ਸੁਣਨ ਨੂੰ ਮਿਲ ਰਹੀਆਂ ਹਨ ਪਰ ਹਾਲੇ ਵੀ ਵਿਦੇਸ਼ਾਂ 'ਚ ਫਸੇ ਨੌਜਵਾਨਾਂ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਬੀਤੇ ਦਿਨ ਨੰਗਲ ਦੇ ਇੱਕ ਟਰੈਵਲ ਏਜੰਟ ਖ਼ਿਲਾਫ਼ ਸਾਊਦੀ ਅਰਬ 'ਚ ਫਸੇ ਨੌਜਵਾਨਾਂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮਦਦ ਦੀ ਗੁਹਾਰ ਲਾਈ ਹੈ। ਆਪਣੀ ਹੱਡਬੀਤੀ ਸੁਣਾਉਂਦਿਆਂ ਨੌਜਵਾਨਾਂ ਨੇ ਕਿਹਾ ਕਿ ਨੰਗਲ ਦੇ ਮਨੀਸ਼ ਕੁਮਾਰ ਨਾਮਕ ਏਜੰਟ ਨੇ ਉਨ੍ਹਾਂ ਨੂੰ ਜਿੱਥੇ ਭੇਜਿਆ ਹੈ, ਉੱਥੇ ਉਨ੍ਹਾਂ ਦੀ ਬਹੁਤ ਬੁਰੀ ਹਾਲਤ ਹੈ।

ਦੂਜੇ ਪਾਸੇ ਟਰੈਵਲ ਏਜੰਟ ਮੁਨੀਸ਼ ਸੋਨੀ ਨੇ ਨੰਗਲ ਚੀਫ ਰੈਸਟੋਰੈਂਟ 'ਚ ਪ੍ਰਰੈੱਸ ਵਾਰਤਾ ਦੌਰਾਨ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਮੇਰੇ 'ਤੇ ਲਾਏ ਗਏ ਸਾਰੇ ਦੋਸ਼ ਝੂਠੇ ਹਨ। ਕਿਉਂਕਿ ਜਿਹੜੇ ਨੌਜਵਾਨ ਵੀਡੀਓ 'ਚ ਨਜ਼ਰ ਆ ਰਹੇ ਹਨ, ਉਨ੍ਹਾਂ 'ਚੋਂ ਮਹਿਜ਼ 10-12 ਹੀ ਨੌਜਵਾਨ ਉਨ੍ਹਾਂ ਵੱਲੋਂ ਭੇਜੇ ਗਏ ਹਨ। ਮਨੀਸ਼ ਨੇ ਕਿਹਾ ਕਿ ਨੌਜਵਾਨਾਂ ਤੋਂ ਤਿੰਨ ਮਹੀਨੇ ਦਾ ਐਫੀਡੇਵਿਟ ਵੀ ਲਿਆ ਗਿਆ ਹੈ। ਤਿੰਨ ਮਹੀਨੇ ਬਾਅਦ ਉਨ੍ਹਾਂ ਨੂੰ ਉੁੱਥੇ ਯੋਗ ਨੌਕਰੀ ਮਿਲ ਜਾਵੇਗੀ ਕਿਉਂਕਿ ਉਕਤ ਕਾਗਜ਼ੀ ਕਾਰਵਾਈ ਲਈ ਤਿੰਨ ਕੁ ਮਹੀਨੇ ਦਾ ਸਮਾਂ ਲੱਗ ਹੀ ਜਾਂਦਾ ਹੈ। ਜਿਹੜੇ ਨੌਜਵਾਨ ਵਾਪਸ ਆਉਣਾ ਚਾਹੁੰਦੇ ਹਨ, ਉਨ੍ਹਾਂ ਦੇ ਪਰਿਵਾਰਕ ਮੈਂਬਰ ਮੈਨੂੰ ਹਾਲੇ ਤੱਕ ਮਿਲੇ ਵੀ ਨਹੀਂ। ਮੇਰੇ ਕੁਝ ਵਿਰੋਧੀਆਂ ਵੱਲੋਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ 'ਤੇ ਮਨੀਸ਼ ਨੇ ਕਿਹਾ ਕਿ ਨੰਗਲ 'ਚ 30 ਤੋਂ 40 ਟਰੈਵਲ ਏਜੰਟ ਹੀ ਮਨਜ਼ੂਰਸ਼ੁਦਾ ਹਨ। ਬਾਕੀ ਇਕ-ਦੂਜੇ ਨਾਲ ਮਿਲ ਕੇ ਇਹ ਕੰਮ ਕਰ ਰਹੇ ਹਨ।

ਆਮ ਚਰਚਾ ਹੈ ਕਿ ਨੰਗਲ 'ਚ 100 ਤੋਂ ਵੱਧ ਟਰੈਵਲ ਏਜੰਟ ਇਸ ਗੋਰਖਧੰਦੇ 'ਚ ਸ਼ਾਮਿਲ ਹਨ ਤੇ ਨੌਜਵਾਨਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾ ਰਹੇ ਹਨ ਜਿਸ ਨਾਲ ਮਨਜ਼ੂਰਸ਼ੁਦਾ ਏਜੰਟਾਂ ਦਾ ਅਕਸ ਵੀ ਖ਼ਰਾਬ ਹੋ ਰਿਹਾ ਹੈ। ਪ੍ਰਰੈੱਸ ਵਾਰਤਾ ਦੌਰਾਨ ਪੱਤਰਕਾਰਾਂ ਵੱਲੋਂ ਵਿਦੇਸ਼ 'ਚ ਫਸੇ ਨੌਜਵਾਨਾਂ ਨਾਲ ਮਨੀਸ਼ ਦੀ ਵੀਡੀਓ ਕਾਿਲੰਗ 'ਤੇ ਗੱਲ ਵੀ ਕਰਵਾਈ ਗਈ ਅਤੇ ਨੌਜਵਾਨਾਂ ਨੇ ਪੱਤਰਕਾਰਾਂ ਨੂੰ ਮਨੀਸ਼ ਸਾਹਮਣੇ ਆਪਣੇ ਦੁਖੜੇ ਦੱਸੇ। ਹੁਣ ਵੇਖਣਾ ਇਹ ਹੈ ਕਿ ਵਿਦੇਸ਼ 'ਚ ਫਸੇ ਨੌਜਵਾਨਾਂ ਨੂੰ ਸਰਕਾਰ ਇਨਸਾਫ਼ ਦੁਆ ਸਕੇਗੀ ਜਾਂ ਫਿਰ ਮਾਮਲਾ ਪਹਿਲਾਂ ਵਾਂਗ ਮੁੜ ਠੰਢੇ ਬਸਤੇ 'ਚ ਪੈ ਜਾਵੇਗਾ।

---

ਸ਼ਿਕਾਇਤ ਮਿਲਣ 'ਤੇ ਕੀਤੀ ਜਾਵੇਗੀ ਬਣਦੀ ਕਾਰਵਾਈ : ਥਾਣਾ ਮੁਖੀ

ਜਦੋਂ ਇਸ ਮਾਮਲੇ ਬਾਰੇ ਨੰਗਲ ਥਾਣਾ ਮੁਖੀ ਦਾਨਿਸ਼ਵੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇ ਉਕਤ ਮਾਮਲੇ ਸਬੰਧੀ ਸਾਡੇ ਕੋਲ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਜ਼ਰੂਰ ਬਣਦੀ ਕਾਰਵਾਈ ਕੀਤੀ ਜਾਵੇਗੀ।