ਪਵਨ ਕੁਮਾਰ, ਨੂਰ ਪੁਰਬੇਦੀ

ਸੰਤ ਬਾਬਾ ਜਾਨਕੀ ਦਾਸ ਵੈਲਫ਼ੇਅਰ ਸੁਸਾਇਟੀ ਚਨੌਲੀ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪਿੰਡ ਲਾਲਪੁਰ ਵਿਖੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਲਈ ਬਿਊਟੀ ਪਾਰਲਰ ਦਾ ਸੈਂਟਰ ਖੋਲਿ੍ਹਆ ਗਿਆ। ਸੰਸਥਾ ਦੇ ਪ੍ਰਧਾਨ ਸੁਨੀਤਾ ਦੇਵੀ ਨੇ ਦੱਸਿਆ ਕਿ ਇਸ ਸੈਂਟਰ ਵਿੱਚ 25 ਲੜਕੀਆਂ ਨੂੰ 5 ਮਹੀਨੇ ਦੀ ਟੇ੍ਨਿੰਗ ਦਿੱਤੀ ਜਾਵੇਗੀ ਅਤੇ ਟੇ੍ਨਿੰਗ ਖ਼ਤਮ ਹੋਣ ਉਪਰੰਤ ਸਰਟੀਫਿਕੇਟ ਤੇ ਫਰੀ ਬਿਊਟੀ ਕਿੱਟ ਦਿੱਤੀ ਜਾਵੇਗੀ। ਉਨਾਂ੍ਹ ਦੱਸਿਆ ਕਿ ਇਹ ਟੇ੍ਨਿੰਗ ਟਰੇਡ ਅਧਿਆਪਕ ਵਲੋੰ ਦਿੱਤੀ ਜਾਵੇਗੀ। ਮੈਡਮ ਸੁਨੀਤਾ ਦੇਵੀ ਨੇ ਦੱਸਿਆ ਕਿ ਸੰਸਥਾ ਦਾ ਮਕਸੱਦ ਲੜਕੀਆਂ ਦੀ ਆਰਥਿਕ ਸਥਿਤੀ ਮਜ਼ਬੂਤ ਕਰਨਾ ਹੈ ਅਤੇ ਉਨਾਂ੍ਹ ਨੂੰ ਕੰਮ ਕਰਨ ਲਈ ਉਤਸਾਹਿਤ ਕਰਨਾ ਹੈ। ਸੋਸ਼ਲ ਵਰਕਰ ਹਰਬੰਸ ਲਾਲ ਸੈਣੀ ਵੱਲੋਂ ਸੰਸਥਾ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਗਈ । ਉਨਾਂ੍ਹ ਕਿਹਾ ਕਿ ਸੰਸਥਾ ਲੜਕਿਆਂ ਅੱਗੇ ਲਿਆਉਣ ਲਈ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ ਇਸ ਮੌਕੇ ਸੁਨੀਤਾ ਦੇਵੀ, ਸਰਬਜੀਤ ਕੌਰ , ਰਣਜੀਤ ਕੌਰ , ਕਮਲਜੀਤ ਕੌਰ ਅਤੇ ਸਿੱਖਆਰਤੀ ਹਾਜ਼ਰ ਸਨ।