ਇੰਦਰਜੀਤ ਸਿੰਘ ਖੇੜੀ,ਬੇਲਾ : ਜ਼ਿਲ੍ਹਾ ਪੁਲਿਸ ਮੁਖੀ ਸਵਪਨ ਸ਼ਰਮਾ ਦੀਆਂ ਹਦਾਇਤਾਂ ਅਨੁਸਾਰ ਡੀਅੱੈਸਪੀ ਚੰਦ ਸਿੰਘ ਦੀ ਦੇਖ ਰੇਖ ਹੇਠ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਬੇਲਾ ਵਿਖੇ ਬੱਚਿਆਂ ਨੰੂ ਆਵਾਜਾਈ ਦੇ ਨਿਯਮਾਂ ਦੀ ਜਾਣਕਾਰੀ ਦੇਣ ਲਈ ਕੈਂਪ ਲਗਾਇਆ ਗਿਆ। ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈਲ ਰੂਪਨਗਰ ਦੇ ਏਐੱਸਆਈ ਸੁਖਦੇਵ ਸਿੰਘ ਨੇ ਬੱਚਿਆਂ ਨੰੂ ਆਵਾਜਾਈ ਦੇ ਨਿਯਮਾਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰਰੇਰਿਤ ਕੀਤਾ।ਇਸ ਮੌਕੇ ਡਾਇਲ 112 ਅਤੇ ਅੌਰਤਾਂ ਦੀ ਸੁਰੱਖਿਆ ਸੰਬਧੀ ਸ਼ਕਤੀ ਐਪ ਦੀ ਜਾਣਕਾਰੀ ਵੀ ਦਿੱਤੀ। ਇਸ ਮੌਕੇ ਸਾਂਝ ਕੇਂਦਰ ਸ੍ਰੀ ਚਮਕੌਰ ਸਾਹਿਬ ਦੇ ਐੱਸਆਈ ਭੋਲਾ ਸਿੰਘ,ਬਲਵਿੰਦਰ ਸਿੰਘ ਨੇ ਵੀ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨਨ ਵਾਲਿਆਂ ਨੂੰ ਹਾਲ ਹੀ 'ਚ ਵਾਧਾ ਕੀਤੇ ਜੁਰਮਾਨਿਆਂ ਬਾਰੇ ਦੱਸਿਆ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਸੰਦੀਪ ਸੈਣੀ ਨੇ ਆਏ ਮਹਿਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਮੇਜਰ ਜਗਮੋਹਣ ਸਿੰਘ ਗੁਰ ਕਿ੍ਪਾ ਆਈਟੀਆਈ ਕੁਰਾਲੀ ਨੇ ਵੀ ਜਾਣਕਾਰੀ ਦਿੱਤੀਮੇਹਰ ਸਿੰਘ,ਜਸਵੀਰ ਸਿੰਘ,ਮਨਜਿੰਦਰ ਕੌਰ,ਬਿੱਨੀ ਚੋਪੜਾ,ਰਾਜਵੀਰ ਕੌਰ,ਬਲਵਿੰਦਰ ਕੌਰ,ਨਰਿੰਦਰ ਕੌਰ,ਸਰਬਜੀਤ ਕੌਰ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।ੰ