ਕੀਰਤਪੁਰ ਸਾਹਿਬ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਕਾਸ਼ ਦਿਹਾੜੇ ਨੂੰ ਸਮਰਪਿਤ ਸਥਾਨਕ ਟ੍ਰੈਫਿਕ ਪੁਲਿਸ ਵੱਲੋਂ 30 ਵਾਂ ਸੜਕ ਸੁਰੱਖਿਆ ਸਪਤਾਹ ਮਨਾਇਆ ਗਿਆ। ਆਖ਼ਰੀ ਦਿਨ ਸਥਾਨਕ ਟ੍ਰੈਫਿਕ ਇੰਚਾਰਜ ਏਐੱਸਆਈ ਰਾਮ ਸਿੰਘ ਵੱਲੋਂ ਇੱਥੋਂ ਦੇ ਨਜ਼ਦੀਕੀ ਚੰਗਰ ਇਲਾਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੱਸੇਵਾਲ ਵਿਖੇ ਸਕੂਲੀ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ।

ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ 18 ਸਾਲ ਦੀ ਉਮਰ ਤੋਂ ਪਹਿਲਾਂ ਵਾਹਨ ਨਾ ਚਲਾਉਣ ਅਤੇ 18 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਆਪਣਾ ਡਰਾਈਵਿੰਗ ਲਾਇਸੈਂਸ ਅਪਲਾਈ ਕਰਕੇ ਮੋਟਰ ਸਾਈਕਲ ਸਕੂਟਰ ਜਾਂ ਹੋਰ ਵਾਹਨ ਚਲਾਉਣ ਦੀਆਂ ਕਲਾਸਾਂ ਲਗਾ ਕੇ ਟ੍ਰੇਨਿੰਗ ਹਾਸਲ ਕਰਨ ਜਿਸ ਤੋਂ ਬਾਅਦ ਉਨ੍ਹਾਂ ਦਾ ਲਾਇਸੈਂਸ ਬਣ ਸਕੇਗਾ, ਫਿਰ ਉਹ ਮੋਟਰ ਸਾਈਕਲ ਸਕੂਟਰ ਆਦਿ ਚਲਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਮੋਟਰ ਸਾਈਕਲ ਜਾਂ ਸਕੂਟਰ ਚਲਾਉਣ ਸਮੇਂ ਮੋਨੇ ਵਿਅਕਤੀ ਨੂੰ ਹੈਲਮਟ ਦਾ ਇਸਤੇਮਾਲ ਕਰਨ ਅਤੇ ਸਰਦਾਰ ਵਿਅਕਤੀ ਪਗੜੀ ਬੰਨ੍ਹ ਕੇ ਮੋਟਰ ਸਾਈਕਲ ਜਾਂ ਸਕੂਟਰ ਚਲਾਉਣ, ਆਪਣੇ ਵਾਹਨਾਂ ਦੇ ਕਾਗ਼ਜ਼ਾਤ ਪੂਰੇ ਰੱਖੋ, ਗਲਤ ਤਰੀਕੇ ਨਾਲ ਵਾਹਨ ਪਾਰਕ ਨਾ ਕਰੋ, ਆਪਣੇ ਮੋਟਰ ਸਾਈਕਲ ਜਾਂ ਸਕੂਟਰ ਤੇ ਦੋ ਤੋਂ ਵੱਧ ਵਿਅਕਤੀ ਨਾ ਬਿਠਾਓ, ਤੇਜ਼ ਰਫ਼ਤਾਰ 'ਚ ਵਾਹਨ ਨਾ ਚਲਾ।

ਇਸ ਮੌਕੇ ਹੌਲਦਾਰ ਕਮਲਜੀਤ ਸਿੰਘ, ਹੌਲਦਾਰ ਬਲਵੰਤ ਸਿੰਘ, ਹੌਲਦਾਰ ਓਮ ਪ੍ਕਾਸ਼, ਪਿ੍ੰਸੀਪਲ ਰਵਿੰਦਰ ਸਿੰਘ, ਮਿਸ ਨੀਲਮ ਕੌਰ, ਜੋਗਿੰਦਰ ਸਿੰਘ ,ਹਰਪ੍ਰੀਤ ਕੌਰ, ਰਚਨ ਕੌਰ, ਕੁਲਦੀਪ ਕੌਰ, ਪ੍ਰੇਮ ਕੁਮਾਰ, ਨਰਿੰਦਰ ਕੁਮਾਰ ਆਦਿ ਤੋਂ ਇਲਾਵਾ ਸਕੂਲ ਦਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ