ਜੇਐੱਨਐੱਨ, ਨੰਗਲ ; ਨੰਗਲ ਪੁਲਿਸ ਨੇ ਸ਼ਹਿਰ ਦੇ ਤਿੰਨ ਨੌਜਵਾਨਾਂ ਨੂੰ ਨਸ਼ੀਲੇ ਪਾਊਡਰ ਚਿੱਟੇ ਸਮੇਤ ਕਾਬੂ ਕੀਤਾ ਹੈ। ਐੱਸਆਈ ਰਾਕੇਸ਼ ਵਿੰਦਰ ਸਿੰਘ ਤੇ ਕਿਸ਼ੋਰ ਚੰਦ ਨੇ ਦੱਸਿਆ ਕਿ ਬੀਬੀਐੱਮਬੀ ਦੇ ਕਿਊ, ਆਰ ਬਲਾਕ ਦੀ ਸੁੰਨਸਾਨ ਥਾਂ ਤੋਂ ਰਵਿੰਦਰ ਕੁਮਾਰ ਪੁੱਤਰ ਯੁੱਧਵੀਰ ਸਿੰਘ ਨਿਵਾਸੀ 452 ਇੰਦਰਾ ਨਗਰ ਤੇ ਰਾਜਪਾਲ ਪੁੱਤਰ ਸੰਤ ਰਾਮ ਨਿਵਾਸੀ ਪਿੰਡ ਥਾਣਾ ਨੂਰਪੁਰ ਬੇਦੀ ਨੂੰ 17 ਗ੍ਰਾਮ ਚਿੱਟੇ ਸਮੇਤ ਕਾਬੂ ਕਰ ਲਿਆ। ਇਨ੍ਹਾਂ ਤੋਂ ਪੁੱਛਗਿੱਛ ਦੌਰਾਨ ਵਿਸ਼ਾਲ ਕੁਮਾਰ ਪੁੱਤਰ ਰਵਿੰਦਰ ਸਿੰਘ ਨਿਵਾਸੀ 178 ਐੱਫਐੱਫ ਬਲਾਕ ਨੂੰ ਨਾਮਜ਼ਦ ਕਰਕੇ ਗਿ੍ਰਫ਼ਤਾਰ ਕਰ ਲਿਆ ਹੈ। ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ।