ਜਾ.ਸ., ਟਾਹਲੀਵਾਲ (ਊਨਾ) : ਹਰੋਲੀ ਵਿਧਾਨ ਸਭਾ ਹਲਕੇ ਦੇ ਪਿੰਡ ਬੋਲੇਵਾਲ ਦੁਲੈਹੜ ਦੇ ਵਸਨੀਕ ਬਲਜੀਤ ਬੰਟੀ ਪੁੱਤਰ ਨਜ਼ੀਰ ਅਹਿਮਦ ਨੇ ਪੰਜਾਬ ਦੀ ਰੋਪੜ ਜੇਲ੍ਹ ਦੇ ਪ੍ਰਬੰਧਕਾਂ 'ਤੇ ਸਤਾਉਣ ਤੇ ਕੁੱਟਣ ਦੇ ਦੋਸ਼ ਲਾਏ ਹਨ। ਵਿਚਾਰ ਕੈਦੀ ਨੇ ਸ਼ਨਿੱਚਰਵਾਰ ਨੂੰ ਹਿਮਾਚਲ ਸਰਕਾਰ ਦੇ ਸੀਐੱਮ ਹੈਲਪਲਾਈਨ ਨੰਬਰ 1100 ਉੱਤੇ ਵੀ ਜੇਲ੍ਹ ਪ੍ਰਬੰਧਕਾਂ ਵੱਲੋਂ ਉਸ 'ਤੇ ਅੱਤਿਆਚਾਰ ਕਰਨ ਦੀ ਸ਼ਿਕਾਇਤ ਕੀਤੀ ਹੈ। ਹਾਲਾਂਕਿ ਜਾਂਚ ਤੋਂ ਬਾਅਦ ਸੱਚ ਸਾਹਮਣੇ ਆ ਸਕੇਗਾ।

ਸ਼ਨਿੱਚਰਵਾਰ ਨੂੰ ਇਲਾਜ ਲਈ ਬਲਜੀਤ ਰੋਪੜ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਹੋਇਆ ਹੈ। ਉਸ ਨੇ ਪੱਤਰਕਾਰਾਂ ਨੂੰ ਸੌਂਪੇ ਪ੍ਰਰੈੱਸ ਨੋਟ ਵਿਚ ਦੋਸ਼ ਲਾਏ ਕਿ ਰੋਪੜ ਜੇਲ੍ਹ ਦੇ ਮੁਲਾਜ਼ਮ ਉਸ ਨੂੰ ਬੁਰੀ ਤਰ੍ਹਾਂ ਕੁੱਟਦੇ ਹਨ। ਯਾਦ ਰਹੇ ਕੱਲ੍ਹ ਇਸੇ ਕੈਦੀ ਨੇ ਜੇਲ੍ਹ ਪ੍ਰਬੰਧਕਾਂ 'ਤੇ ਉਸ ਦੀ ਪਿੱਠ 'ਤੇ 'ਮੁੱਲਾ' ਲਫਜ਼ ਲਿਖ ਦੇ ਦੋਸ਼ ਲਾਏ ਸਨ।