ਗੁਰਦੀਪ ਭੱੱਲੜੀ, ਨੰਗਲ : ਸ਼੍ਰੀ ਕਿ੍ਸ਼ਨ ਜਨਮ ਅਸਟਮੀ ਦੇ ਸੁਭ ਮੌਕੇ 'ਤੇ ਸਮਾਜ ਸੇਵੀ ਸੰਸਥਾਂ ਭਾਰਤ ਵਿਕਾਸ ਪ੍ਰਰੀਸਦ ਨੰਗਲ ਸਾਖਾ ਵੱਲੋਂ ਨੰਗਲ ਸ੍ਰੀ ਲਕਸਮੀ ਨਰਾਇਣ ਵਿਖੇ ਪੌਦਿਆਂ ਦਾ ਲੰਗਰ ਲਗਾਇਆ ਗਿਆ ਅਤੇ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਜਾਗਰੂਕ ਕੀਤਾ ਗਿਆ। ਭਾਰਤ ਵਿਕਾਸ ਪ੍ਰਸ਼ੀਦ ਦੇ ਪ੍ਰਧਾਨ ਮਦਨ ਗੋਪਾਲ ਸਰਮਾ ਦੀ ਪ੍ਰਧਾਨਗੀ ਹੇਠ ਇਸ ਪੋ੍ਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਬਲਰਾਮ ਸਿੰਘ ਨੇ ਦੱਸਿਆ ਕਿ ਪ੍ਰਰੀਸ਼ਦ ਵਲੋਂ 650 ਪੌਦੇ ਵੰਡੇ ਗਏ ਹਨ, ਜਿਨਾ ਵਿੱਚੋਂ 600 ਤੁਲਸੀ ਦੇ ਅਤੇ 50 ਇਨਸੁਲਿਨ ਦੇ ਪੌਦੇ ਵੰਡੇ ਗਏ। ਉਨਾਂ ਦੱਸਿਆਂ ਕਿ ਇਨਸੁਲਿਨ ਪੌਦੇ ਇਸ ਦਾ ਵਿਗਿਆਨਕ ਨਾਮ ਕੋਕਟਸ ਪਿਕਟਸ ਹੈ। ਇਹ ਅੌਸਧੀ ਭਰਭੂਰ ਬੂਟਾ ਪਹਿਲੀ ਵਾਰ ਸ਼ਹਿਰ ਵਿੱਚ ਵੰਡਿਆ ਗਿਆ ਹੈ। ਉਨਾ ਇਸ ਹਰਬਲ ਪੌਦੇ ਦੇ ਦੇ ਗੁਣਾ ਵਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੌਦੇ ਦੇ ਬਹੁਤ ਸਾਰੇ ਫਾਇਦੇ ਹਨ,।ਜਿਸ ਵਿੱਚ ਪ੍ਰਮੁੱਖ ਤੌਰ ਤੇ ਇਹ ਸੂਗਰ ਵਿੱਚ ਇਨਸੁਲਿਨ ਬਣਾਉਂਦਾ ਹੈ, ਇਹ ਬੁਖਾਰ, ਖੰਘ, ਦਮਾ, ਬਦਹਜ਼ਮੀ ਅਤੇ ਇੱਥੋਂ ਤੱਕ ਕਿ ਕੈਂਸਰ ਦੀ ਰੋਕਥਾਮ ਲਈ ਬਹੁਤ ਕਾਰਗਰ ਹੈ। ਪ੍ਰਧਾਨ ਮਦਨ ਗੋਪਾਲ ਸਰਮਾ ਦੀ ਪ੍ਰਧਾਨਗੀ ਹੇਠ ਹੋਇਆ ਇਹ ਪੋ੍ਗਰਾਮ ਬਹੁਤ ਹੀ ਸਫਲ ਰਿਹਾ ਅਤੇ ਲੋਕਾਂ ਨੇ ਕਮੇਟੀ ਦੇ ਇਸ ਉਪਰਾਲੇ ਦੀ ਭਰਪੂਰ ਸਲਾਘਾ ਕੀਤੀ। ਇਸ ਪੋ੍ਗਰਾਮ ਵਿਚ ਵਿੱਤ ਸਕੱਤਰ ਰਾਜੇਸ ਮੋਂਗਾ, ਰਜਨੀ ਸ਼ਰਮਾ, ਡਾ. ਗਿਆਨੇਂਦਰ ਜੈਰਥ, ਰੇਖਾ ਮੋਂਗਾ, ਡਾ. ਜੀਵਨਲਤਾ, ਪਵਨ ਅਤੇ ਲਾਲ ਨੇ ਸਹਿਯੋਗ ਦਿੱਤਾ।