ਸਤਵਿੰਦਰ ਸਿੰਘ ਧੜਾਕ,ਐੱਸਏਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੇ ਦੇਰ ਰਾਤ ਪੰਜਾਬ ਭਰ ਨਵੀਆਂ ਹਦਾਇਤਾਂ ਜਾਰੀ ਕਰਦਿਆਂ ਨਕਲ ਕਾਰਨ ਰੱਦ ਹੋਈ ਪ੍ਰੀਖਿਆ ਦੇ ਖ਼ਰਚ ਦਾ ਸਾਰਾ ਬੋਝ ਪ੍ਰੀਖਿਆ ਕੇੰਦਰ ਅਮਲੇ 'ਤੇ ਪਾ ਦਿੱਤਾ ਹੈ। ਇਹ ਵ੍ਹਟਸਐਪ ਸੁਨੇਹਾ ਸਾਰੇ ਪੰਜਾਬ ਦੇ ਸਾਰੇ ਹੈੱਡਮਾਸਟਰਾਂ ਤੇ ਪ੍ਰੀਖਿਆ ਕੇੰਦਰ ਸੁਪਡੈੰਟਸ ਕੋਲ ਪੁਜਣ ਮਗਰੋੰ ਪੂਰੀ ਮੁਲਾਜ਼ਮ ਚੌਕਸ ਤੇ ਦੁਖੀ ਹੋ ਗਏ ਹਨ।

ਕੰਟਰੋਲਰ ਪ੍ਰੀਖਿਆਵਾਂ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਕਰਵਾਈਆਂ ਜਾ ਰਹੀਆਂ ਪ੍ਰੀਖਿਆਵਾਂ ਦੌਰਾਨ ਕਿਸੇ ਪ੍ਰੀਖਿਆ ਕੇਂਦਰ ਵਿਚ ਨਕਲ ਜਾ ਅਣਸੁਖਾਵੇਂ ਮਾਹੌਲ ਦੇ ਪੈਦਾ ਕੀਤੇ ਜਾਣ ਕਾਰਨ ਵਿਸ਼ੇ ਦੀ ਪ੍ਰੀਖਿਆ ਰੱਦ ਹੋਣ ਦੀ ਸੂਰਤ ਵਿੱਚ ਡਿਊਟੀ ਦੇ ਰਹੇ ਸਮੁੱਚੇ ਸਟਾਫ਼ (ਸੇਵਾਦਾਰ ਅਤੇ ਕਲੈਰੀਕਲ ਕੰਮ ਕਰਨ ਵਾਲੇ ਨੂੰ ਛੱਡ ਕੇ) ਖ਼ਿਲਾਫ਼ ਵਿਭਾਗੀ ਕਾਰਵਾਈ ਹੋਵੇਗੀ। ਇਸ ਦੇ ਨਾਲ ਹੀ ਪ੍ਰੀਖਿਆ ਮੁੜ ਕਰਾਉਣ 'ਤੇ ਆਏ ਵਿੱਤੀ ਖਰਚੇ ਦੀ ਪੂਰਤੀ ਵੀ ਡਿਊਟੀ ਸਟਾਫ਼ ਤੋ ਕੀਤੀ ਜਾਵੇਗੀ। ਬਾਹਰੀ ਦਖ਼ਲਅੰਦਾਜ਼ੀ ਹੋਣ ਦੀ ਸੂਰਤ ਵਿੱਚ ਕੇਂਦਰ ਕੰਟਰੋਲਰ ਦੀ ਵੀ ਬਰਾਬਰ ਭਾਗੀਦਾਰੀ ਹੋਵੇਗਾ। ਇਸ ਕਰਕੇ ਬੋਰਡ ਪ੍ਰੀਖਿਆਵਾਂ ਪੂਰੀ ਵਫਾਦਾਰੀ, ਇਮਾਨਦਾਰੀ, ਲਗਨ ਅਤੇ ਮਰਿਆਦਾ ਸਹਿਤ ਕਰਾਉਣ ਲਈ ਸਬੰਧਿਤ ਡਿਊਟੀ ਸਟਾਫ਼ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਵੇ।

Posted By: Jaswinder Duhra