ਗੁਰਦੀਪ ਭੱਲੜੀ, ਨੰਗਲ : ਨੰਗਲ ਵਿਖੇ 72ਵੇਂ ਗਣਤੰਤਰ ਦਿਹਾੜੇ ਮੌਕੇ ਵੱਖ-ਵੱਖ ਥਾਂਈ ਵਿਸ਼ੇਸ਼ ਸਮਾਗਮ ਕਰਵਾਏ ਗਏ। ਉਪ ਮੰਡਲ ਪੱਧਰ ਦਾ ਗਣਤੰਤਰ ਦਿਵਸ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਕਰਵਾਇਆ ਗਿਆ, ਜਿਥੇ ਤਹਿਸੀਲਦਾਰ ਰਾਮ ਕਿਸ਼ਨ ਨੇ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਤੋਂ ਸਲਾਮੀ ਲਈ। ਇਸ ਮੌਕੇ ਤਹਿਸੀਲਦਾਰ ਰਾਮ ਕਿਸ਼ਨ ਨੇ ਦੇਸ਼ ਵਾਸੀਆਂ ਦੇ ਨਾਮ ਆਪਣੇ ਸੰਬੋਧਨ ਵਿਚ ਦੇਸ਼ ਦੇ 72ਵੇਂ ਗਣਤੰਤਰ ਦਿਵਸ ਮੌਕੇ ਸਾਰਿਆਂ ਨੂੰ ਵਧਾਈ ਦਿੱਤੀ। ਉੁਨ੍ਹਾਂ ਕਿਹਾ ਕਿ ਆਜ਼ਾਦੀ ਸੰਗਰਾਮ ਵਿਚ ਪੰਜਾਬੀ ਸੂਰਬੀਰਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ, ਸੁਖਦੇਵ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਦੀਵਾਨ ਸਿੰਘ ਕਾਲੇਪਾਣੀ ਅਤੇ ਹੋਰ ਅਜਿਹੇ ਸੈਂਕੜੇ ਯੋਧੇ ਹਨ ਜਿਨਾਂ ਨੇ ਆਜ਼ਾਦ ਭਾਰਤ ਦਾ ਇਤਿਹਾਸ ਰਚਿਆ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ। ਕੋਵਿਡ-19 ਕਾਰਨ ਇਸ ਵਾਰ ਸੱਭਿਆਚਾਰਕ ਆਈਟਮਾਂ ਦੀ ਪੇਸ਼ਕਾਰੀ ਨਹੀ ਕੀਤੀ ਗਈ ਗਈ। ਇਸ ਮੌਕੇ ਨਗਰ ਕੌਸਲ ਨੰਗਲ ਦੇ ਕਾਰਜ ਸਾਧਕ ਅਫਸਰ ਮਨਜਿੰਦਰ ਸਿੰਘ, ਜ਼ਿਲ੍ਹਾ ਪ੍ਰਰੀਸ਼ਦ ਚੇਅਰਮੈਨ ਕਿ੍ਸ਼ਨਾ ਕੁਮਾਰੀ, ਸ਼ਿਵਲ ਹਸਪਤਾਲ ਨੰਗਲ ਦੇ ਐੱਸਐੱਮਓ ਡਾਕਟਰ ਨਰੇਸ਼ ਕੁਮਾਰ, ਪਿ੍ਰੰਸੀਪਲ ਕਿਰਨ ਸ਼ਰਮਾ, ਪਿ੍ਰੰਸੀਪਲ ਵਿਜੇ ਬੰਗਲਾ, ਪਿ੍ਰੰਸੀਪਲ ਬਲਜੀਤ ਕੌਰ, ਨੰਗਲ ਥਾਣਾ ਮੁਖੀ ਇੰਸਪੈਕਟਰ ਪਵਨ ਚੌਧਰੀ, ਲੈਕ. ਸੁਧੀਰ ਸਰਮਾ, ਪਿ੍ਰੰ. ਸਿਮ੍ਤੀ ਦੇਵੀ, ਦੀਦਾਰ ਸਿੰਘ ਸਟੈਨੋ ਟੂ ਐੱਸਡੀਐੱਮ ਨੰਗਲ, ਸੁਦੇਸ਼ ਕੁਮਾਰੀ ਬੀਪੀਈਓ ਨੰਗਲ, ਪ੍ਰਰੋ. ਜਗਪਾਲ ਸਿੰਘ, ਪਿ੍ਰੰਸੀਪਲ ਲਲਿਤ ਮੋਹਣ, ਆਈਟੀਆਈ ਨੰਗਲ ਤੋਂ ਗਰੁੱਪ ਇੰਸਟਰਕਟਰ ਗੁਰਨਾਮ ਸਿੰਘ ਭੱਲੜੀ, ਹੈੱਡ ਮਿਸਟੈਂਸ ਗੁਰਮੀਤ ਕੌਰ, ਗੁਪੇਸ਼ ਚੁੱਗ ਜੇਈ ਬੀਬੀਐੱਮਬੀ, ਰਮਨ ਕੁਮਾਰ ਐੱਸਡੀਓ, ਪੇਟੀ ਅਫਸਰ ਤਕਦੀਰ, ਡੀਏਵੀ ਸਕੂਲ ਐੱਨਸੀਸੀ ਇੰਚਾਰਜ ਸੁਗਨਪਾਲ, ਪਾਇਲ, ਸੋਮਨਾਥ, ਹਰਕੀਰਤ ਸਿੰਘ, ਕਰਮ ਸਿੰਘ, ਰਜਨੀਸ਼ ਕੁਮਾਰ, ਅਨੰਦ ਸੂੁਰੀ, ਅਰੁਣ ਦੀਵਾਨ, ਮਲਕੀਤ ਸਿੰਘ, ਜਗਮੋਹਣ ਸਿੰਘ ਖਾਲਸਾ ਸਕੂਲ ਭੱਲੜੀ, ਸੱਜਣ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

ਫੋਟੋ 27 ਆਰਪੀਆਰ 220 ਪੀ, 221 ਪੀ,

ਨੰਗਲ ਵਿਖੇ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਂਦੇ ਹੋਏ ਅਤੇ ਮਾਰਚ ਪਾਸਟ ਤੋਂ ਸਲਾਮੀ ਲੈਂਦੇ ਹੋਏ ਤਹਿਸੀਲਦਾਰ ਰਾਮ ਕਿ੍ਸ਼ਨ।

ਫੋਟੋ 27 ਆਰਪੀਆਰ 222 ਪੀ

ਨੰਗਲ ਵਿਖੇ ਸਮਾਰੋਹ 'ਚ ਹਿੱਸਾ ਲੈਣ ਵਾਲੇ ਖਾਲਸਾ ਮਾਡਲ ਸਕੂਲ ਭੱਲੜੀ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਸ਼ਾਸਨਿਕ ਅਧਿਕਾਰੀ।