ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਰੋਟਰੀ ਕਲੱਬ ਨੰਗਲ ਸੈਂਟਰਲ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿਖੇ ਕਰਵਾਏ ਗਏ ਸਾਦੇ ਅਤੇ ਪ੍ਰਭਾਵਸ਼ਾਲੀ ਪ੍ਰਰੋਗਰਾਮ ਦੌਰਾਨ ਹੜ੍ਹ ਨਾਲ ਨੁਕਸਾਨੇ ਅਤੇ ਲੋੜਵੰਦ ਸਕੂਲਾਂ ਨੂੰ ਵਿਦਿਆਰਥੀਆਂ ਦੇ ਬੈਠਣ ਲਈ ਟੇਬਲ ਵੰਡੇ ਗਏ।

ਕਾਲਜ ਦੇ ਪਿ੍ਰੰਸੀਪਲ ਡਾ. ਜਸਵੀਰ ਸਿੰਘ ਨੇ ਕਿਹਾ ਕਿ ਮਨੁੱਖ ਕਈ ਸੰਸਥਾਵਾਂ ਬਣਾਉਂਦਾ ਹੈ ਤੇ ਇਹ ਜ਼ਰੂਰੀ ਨਹੀਂ ਹੈ ਕਿ ਸਰਕਾਰ ਹੀ ਹਰ ਇੱਕ ਕੰਮ ਕਰੇ ਜਾਂ ਉਨ੍ਹਾਂ ਦੀ ਦੇਖਭਾਲ ਕਰੇ। ਅਜਿਹੀਆਂ ਸੰਸਥਾਵਾਂ ਵਿੱਚੋਂ ਰੋਟਰੀ ਕਲੱਬ ਇੱਕ ਮੋਹਰੀ ਸੰਸਥਾ ਹੈ, ਜੋ ਸਮਾਜ ਲਈ ਵੱਖ ਵੱਖ ਤਰ੍ਹਾਂ ਦੇ ਕੰਮ ਕਰਨ ਲਈ ਤਤਪਰ ਰਹਿੰਦੀ ਹੈ। ਇਸ ਲੜੀ ਨੂੰ ਅੱਗੇ ਤੋਰਦੇ ਹੋਏ ਰੋਟਰੀ ਕਲੱਬ ਨੰਗਲ ਸੈਂਟਰਲ ਵੱਲੋਂ ਲੋੜਵੰਦ ਸਕੂਲਾਂ 'ਚ ਟੇਬਲ ਵੰਡਣਾ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਕਲੱਬ ਦੇ ਪ੍ਰਧਾਨ ਵਿਸ਼ਾਲ ਸ਼ਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਕਲੱਬ ਨੇ ਇਲਾਕੇ ਦੇ ਸਕੂਲਾਂ ਦੀਆਂ ਲੋੜਾਂ ਨੂੰ ਸਮਝਦੇ ਹੋਏ ਸਮਾਜ ਸੇਵਾ 'ਚ ਬਣਦਾ ਯੋਗਦਾਨ ਪਾਇਆ ਹੈ, ਜਿਸ ਦੀ ਭਰਪੂਰ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਕਾਲਜ ਦੇ ਪੀ.ਆਰ.ਓ ਡਾ. ਅਵਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਟਰੀ ਕਲੱਬ ਦੇ ਮੌਜੂਦਾ ਪ੍ਰਧਾਨ ਵਿਸ਼ਾਲ ਸ਼ਰਮਾ, ਸਾਬਕਾ ਪ੍ਰਧਾਨ ਜੇ.ਪੀ ਸਿੰਘ ਅਤੇ ਜੇ.ਕੇ ਵਾਲੀਆ ਵੱਲੋਂ ਸਰਕਾਰੀ ਸਕੂਲ ਬੁਰਜ, ਸਰਕਾਰੀ ਹਾਈ ਸਕੂਲ ਬੱਲਮਗੜ੍ਹ, ਸਰਕਾਰੀ ਹਾਈ ਸਕੂਲ ਥੱਪਲ ਨੂੰ ਟੇਬਲ ਵੰਡੇ ਗਏ। ਇਸ ਮੌਕੇ ਉਨ੍ਹਾਂ ਸਕੂਲਾਂ ਤੋਂ ਪਿ੍ਰੰਸੀਪਲ ਉਸ਼ਾ ਰਾਣੀ, ਮਾ. ਗੁਰਮੁੱਖ ਸਿੰਘ ਅਤੇ ਮਾ. ਕਰਮਜੀਤ ਸਿੰਘ ਹਾਜ਼ਰ ਸਨ।