ਐੱਸਡੀਐੱਮ ਕੇਸ਼ਵ ਗੋਇਲ ਨੇ ਕੈਂਪ ਦਾ ਕੀਤਾ ਨਿਰੀਖਣ

ਅਭੀ ਰਾਣਾ, ਨੰਗਲ

ਪੰਜਾਬ ਸਰਕਾਰ ਵੱਲੋਂ ਜਿਹੜੀਆਂ ਭਲਾਈ ਸਕੀਮਾਂ ਯੋਗ ਲੋੜਵੰਦ ਵਿਅਕਤੀਆਂ ਲਈ ਚਲਾਈਆਂ ਜਾ ਰਹੀਆਂ ਹਨ, ਉਨਾਂ੍ਹ ਦਾ ਲਾਭ ਪਹੁੰਚਾਉਣਾ ਸਾਡੀ ਜਿੰਮੇਵਾਰੀ ਹੈ। ਇਸਦੇ ਲਈ ਇੱਕ ਛੱਤ ਹੇਂਠ 28 ਤੇ 29 ਅਕਤੂਬਰ ਨੂੰ ਸੁਵਿਧਾ ਕੈਂਪ ਲਗਾ ਕੇ ਵੱਖ ਵੱਖ ਵਿਭਾਗਾਂ ਵੱਲੋਂ ਆਪਣੀਆਂ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਅੱਜ ਦੇ ਸੁਵਿਧਾਂ ਕੈਂਪ ਵਿੱਚ ਯੋਗ ਲੋੜਵੰਦ ਵਿਅਕਤੀਆਂ ਦੀ ਭਾਰੀ ਆਮਦ ਨਾਲ ਇਨਾਂ੍ਹ ਸੁਵਿਧਾਂ ਕੈਂਪਾ ਦਾ ਮਨੋਰਥ ਸਾਰਥਕ ਸਿੱਧ ਹੋਇਆ ਹੈ।ਇਨਾਂ੍ਹ ਵਿਚਾਰਾਂ ਦਾ ਪ੍ਰਗਟਾਵਾ ਐਸ.ਡੀ.ਐਮ ਨੰਗਲ ਸ੍ਰੀ ਕੇਸ਼ਵ ਗੋਇਲ ਨੇ ਕਮਿਊਨਿਟੀ ਸੈਂਟਰ, ਇੰਦਰਾ ਨਗਰ ਨੇੜੇ ਖਵਾਜਾ ਪੀਰ ਮੰਦਿਰ ਨੰਗਲ ਵਿਖੇ ਲੱਗੇ ਦੋ ਰੋਜ਼ਾ ਸੁਵਿਧਾ ਕੈਂਪ ਦਾ ਦੌਰਾ ਕਰਨ ਉਪਰੰਤ ਕੀਤਾ। ਉਨਾਂ੍ਹ ਦੇ ਨਾਲ ਤਹਿਸੀਲਦਾਰ ਨੰਗਲ ਸ੍ਰੀ ਰਾਮ ਕ੍ਰਿਸ਼ਨ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਸਨ। ਸ੍ਰੀ ਕੇਸ਼ਵ ਗੋਇਲ ਨੇ ਦੱਸਿਆ ਕਿ ਅੱਜ ਦੇ ਸੁਵਿਧਾ ਕੈਂਪ ਵਿੱਚ ਵੱਖ ਵੱਖ ਵਿਭਾਗਾਂ ਵੱਲੋਂ ਆਪਣੇ ਸਟਾਲ ਲਗਾ ਕੇ ਲੋਕਾਂ ਨੂੰ ਸਰਕਾਰੀ ਯੋਜਨਾ ਦਾ ਲਾਭ ਦੇਣ ਲਈ ਫਾਰਮ ਭਰੇ ਜਾ ਰਹੇ ਹਨ। ਬਿਜਲੀ ਦੇ ਬਕਾਇਆ/ਏਰੀਅਰ ਬਿੱਲਾਂ (2 ਕਿਲੋਵਾਟ ਲੋਡ ਤੱਕ) ਦੀ ਮਾਫੀ, ਪੈਨਸ਼ਨ, ਆਸ਼ੀਰਵਾਦ ਸਕੀਮ, ਐਲ.ਪੀ.ਜੀ ਗੈਸ ਕੁਨੈਕਸ਼ਨ ਆਦਿ ਵਰਗੀਆਂ ਬਹੁਤ ਸਾਰੀਆ ਸਕੀਮਾਂ ਦੇ ਲਾਭ ਯੋਗ ਲੋੜਵੰਦਾਂ ਨੂੰ ਦੇਣ ਲਈ ਵੱਖ ਵੱਖ ਵਿਭਾਗਾਂ ਵੱਲੋਂ ਸਟਾਲ ਲਗਾਏ ਗਏ ਹਨ। ਇਨਾਂ੍ਹ ਸੁਵਿਧਾ ਕੈਂਪਾ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਹੈਲਪ ਡੈਸਕ ਉਤੇ ਅਧਿਕਾਰੀ ਤੇ ਕਰਮਚਾਰੀ ਲੋਕਾਂ ਨੂੰ ਵਿਭਾਗਾਂ ਦੀਆਂ ਸਕੀਮਾ ਅਤੇ ਉਨਾਂ੍ਹ ਤੋਂ ਲਾਭ ਪ੍ਰਰਾਪਤ ਕਰਨ ਬਾਰੇ ਜਾਣਕਾਰੀ ਦੇ ਰਹੇ ਸਨ। ਵੱਖ ਵੱਖ ਵਿਭਾਗਾਂ ਦੇ ਸਟਾਲ ਉੱਤੇ ਲੋਕਾਂ ਦੀ ਭਾਰੀ ਗਿਣਤੀ ਵਿੱਚ ਹਾਜਰੀ ਇਨਾਂ੍ਹ ਕੈਂਪਾ ਦੀ ਸਫਲਤਾ ਦੇ ਸੰਕੇਤ ਸਨ। ਸਮਾਜਸੇਵੀ ਸੰਗਠਨਾ ਦੇ ਆਗੂ, ਕੌਂਸਲਰ, ਪੰਚ, ਸਰਪੰਚ ਆਪਣੇ ਇਲਾਕੇ ਦੇ ਯੋਗ ਲੋੜਵੰਦਾਂ ਦੀ ਭਰਪੂਰ ਸਹਾਇਤਾ ਕਰਦੇ ਵੀ ਇਨਾਂ੍ਹ ਕੈਂਪਾ ਵਿੱਚ ਨਜਰ ਆ ਰਹੇ ਸਨ। ਸਪੀਕਰ ਰਾਣਾ ਕੇ.ਪੀ ਸਿੰਘ ਵੱਲੋਂ ਇਨਾਂ੍ਹ ਕੈਂਪਾ ਨੂੰ ਸਫਲ ਬਣਾਉਣ ਲਈ ਅਧਿਕਾਰੀਆਂ ਨੂੰ ਪਹਿਲਾਂ ਹੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹੋਏ ਸਨ। ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਵੱਲੋਂ ਇਨਾਂ੍ਹ ਸੁਵਿਧਾ ਕੈਂਪਾ ਵਿੱਚ ਆਉਣ ਵਾਲੇ ਲੋਕਾਂ ਲਈ ਬੁਨਿਆਦੀ ਸਹੂਲਤਾਂ ਦਾ ਪ੍ਰਬੰਧ ਕਰਨ ਬਾਰੇ ਵੀ ਨਿਰਦੇਸ਼ ਦਿੱਤੇ ਗਏ ਸਨ। ਇਲਾਕੇ ਦੇ ਲੋਕਾਂ ਨੇ ਅਜਿਹੇ ਸੁਵਿਧਾ ਕੈਂਪ ਲਗਾਉਣ ਲਈ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਨਾਲ ਅਸੀਂ ਸਰਕਾਰ ਦੀਆਂ ਯੋਜਨਾਵਾ ਦਾ ਲਾਭ ਸਹਿਜ ਢੰਗ ਨਾਲ ਹਾਸਲ ਕਰ ਰਹੇ ਹਾਂ। ਇੱਕ ਛੱਤ ਹੇਂਠ ਮਿਲਣ ਵਾਲੀ ਇਸ ਸਹੂਲਤ ਨਾਲ ਬੇਲੋੜੀ ਖੱਜਲ ਖੁਆਰੀ ਘੱਟ ਰਹੀ ਹੈ।