ਪਵਨ ਕੁਮਾਰ, ਨੂਰਪੁਰ ਬੇਦੀ

ਲੋਕ ਇਨਸਾਫ਼ ਪਾਰਟੀ ਰੂਪਨਗਰ ਦੇ ਹਲਕਾ ਇੰਚਾਰਜ ਗੁਰਮੀਤ ਗੋਗੀ ਟੇਡੇਵਾਲ ਵੱਲੋਂ ਕੈਂਬਰਿਜ ਸਕੂਲ ਕਰੂਰਾ ਦੇ ਚਾਰ ਵਿਦਿਆਰਥੀ ਜਿਨਾਂ੍ਹ ਦੀ ਨਵੋਦਿਆ ਦੀ ਲਈ ਚੋਣ ਹੋਈ ਅਤੇ ਸ੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਬ੍ਹਮ ਸਾਗਰ ਬ੍ਹਮਾਂ ਨੰਦ ਭੂਰੀਵਾਲੇ ਗ.ਰੀਬਦਾਸੀ ਕੋ ਐਜੂਕੇਸ਼ਨਲ ਕਾਲਜ ਟਿੱਬਾ ਨੰਗਲ ਬੀ.ਏ ਸਮੈਸਟਰ ਭਾਗ ਤੀਜਾ ਦੀਆਂ ਵਿਦਿਆਰਥਣਾਂ ਜਿਨਾਂ੍ਹ ਨੇ ਪਹਿਲਾ ਸਥਾਨ ਪ੍ਰਰਾਪਤ ਕੀਤਾ ਉਨਾਂ੍ਹ ਦਾ ਘਰ ਜਾ ਕੇ ਸਨਮਾਨ ਕੀਤਾ। ਕੈਂਬਰਿਜ ਸਕੂਲ ਕਰੂਰਾ ਦੇ ਚਾਰ ਵਿਦਿਆਰਥੀ ਏਕਮਜੋਤ ਸੈਣੀ ,ਦੀਪਕ ਸੈਣੀ ਮੁਕਾਰੀ,ਜੰਨਤ ਕੌਸ਼ਲ ਹਿਆਤਪੁਰ ਇਨਾਂ੍ਹ ਦੇ ਘਰ ਜਾ ਕੇ ਗੋਗੀ ਨੇ ਇਨਾਂ੍ਹ ਨੂੰ ਸਨਮਾਨ ਚਿੰਨ੍ਹ ਅਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ। ਭਾਗ ਤੀਜਾ ਬੀ.ਏ ਸਮੈਸਟਰ ਦੀਆਂ ਵਿਦਿਆਰਥਣਾਂ ਰਮਨਦੀਪ ਕੌਰ ਤਖ਼ਤਗੜ੍ਹ,ਦਿਵਿਆਂਸ਼ੂ ਕਰਤਾਰਪੁਰ,ਸਮੀਕਸ਼ਾ ਰੋੜੂਆਣਾ,ਮਹਿਮਾ ਚੌਧਰੀ ਰਾਵੀ ਬੱਗੂਵਾਲ,ਸੰਦੀਪ ਕੌਰ ਭਾਓਵਾਲ ਅਤੇ ਸਿਮਰਨਦੀਪ ਝਾਂਡੀਆਂ ਕਲਾਂ ਦਾ ਗੋਗੀ ਨੇ ਘਰ ਘਰ ਜਾ ਕੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ। ਇਸ ਮੌਕੇ ਗੋਗੀ ਨੇ ਕਿਹਾ ਕਿ ਇਨਾਂ੍ਹ ਬੱਚਿਆਂ ਨੇ ਜੋ ਵੀ ਟੀਚਾ ਮਿੱਥਿਆ ਹੈ ਉਹ ਵਾਹਿਗੁਰੂ ਜੀ ਦੀ ਕਿਰਪਾ ਨਾਲ ਇੱਕ ਦਿਨ ਜ਼ਰੂਰ ਪੂਰਾ ਹੋਵੇਗਾ। ਉਹ ਸਖ਼ਤ ਮਿਹਨਤ ਨਾਲ ਇਹ ਜ਼ਰੂਰ ਪੂਰਾ ਕਰਨਗੇ। ਅਸੀਂ ਚੰਗੇ ਰੋਸ਼ਨ ਭਵਿੱਖ ਦੀ ਕਾਮਨਾ ਕਰਦੇ ਹਾਂ। ਉਨਾਂ੍ਹ ਕਿਹਾ ਕਿ ਇਸ ਤਰਾਂ੍ਹ ਬੱਚਿਆਂ ਦੀ ਤਰੱਕੀ ਵੇਖ ਕੇ ਮਾਣ ਮਹਿਸੂਸ ਹੁੰਦਾ ਹੈ। ਇਸ ਮੌਕੇ ਲੋਕ ਇਨਸਾਫ਼ ਪਾਰਟੀ ਦੇ ਮੈਂਬਰ ਗੋਪਾਲ ਚੰਦ ਮਿੰਟੂ ਟੇਡੇਵਾਲ ਅਤੇ ਪਿੰਡ ਵਾਸੀ ਹਾਜ਼ਰ ਸਨ।