ਸਰਬਜੀਤ ਸਿੰਘ, ਰੂਪਨਗਰ : Sri Anandpur Sahib Lok Sabha Election 2019 Live : ਅੱਜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ 16 ਲੱਖ 89 ਹਜ਼ਾਰ 933 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਤੇ ਹਲਕੇ ਦੇ ਕੁੱਲ 26 ਉਮੀਦਵਾਰਾਂ ਦੀ ਕਿਸਮਤ ਨੂੰ ਈਵੀਐੱਮ ਮਸ਼ੀਨਾਂ 'ਚ ਬੰਦ ਕਰਨਗੇ। ਐਤਵਾਰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਵੋਟਿੰਗ ਹੋਵੇਗੀ, ਚੋਣ ਨਤੀਜਾ 23 ਮਈ ਨੂੰ ਆਵੇਗਾ। ਹਲਕੇ 'ਚ ਪੈਂਦੇ 9 ਵਿਧਾਨ ਸਭਾ ਹਲਕਿਆਂ 'ਚ 1943 ਪੋਲਿੰਗ ਬੂਥ ਬਣਾਏ ਗਏ। ਇਸ ਹਲਕੇ 'ਚ ਕੁੱਲ 64.05 ਫ਼ੀਸਦੀ ਪੋਲਿੰਗ ਹੋਈ।

11:15pm : ਵੋਟਿੰਗ

ਗੁਰਦਾਸਪੁਰ : 69.27

ਅੰਮ੍ਰਿਤਸਰ : 56.35

ਖਡੂਰ ਸਾਹਿਬ : 64.17

ਜਲੰਧਰ : 62.92

ਹੁਸ਼ਿਆਰਪੁਰ : 61.63

ਅਨੰਦਪੁਰ ਸਾਹਿਬ : 64.05

ਲੁਧਿਆਣਾ : 62.15

ਫਰੀਦਕੋਟ 63.19

ਫਿਰੋਜ਼ਪੁਰ 67.76

ਫਤਹਿਗੜ੍ਹ ਸਾਹਿਬ : 65.65

ਬਠਿੰਡਾ : 73.90

ਸੰਗਰੂਰ : 71.24

ਪਟਿਆਲਾ : 67.62

9 : 45pm : ਹਲਕਾ ਵਾਇਜ਼ ਵੋਟਿੰਗ ਇਸ ਤਰ੍ਹਾਂ ਰਹੀ

ਗੁਰਦਾਸਪੁਰ : 68.52

ਅੰਮ੍ਰਿਤਸਰ : 56.35

ਖਡੂਰ ਸਾਹਿਬ : 64.17

ਜਲੰਧਰ : 62.48

ਹੁਸ਼ਿਆਰਪੁਰ : 60.92

ਅਨੰਦਪੁਰ ਸਾਹਿਬ : 62.20

ਲੁਧਿਆਣਾ : 59.31

ਫਤਹਿਗੜ੍ਹ ਸਾਹਿਬ : 63.84

ਫ਼ਰੀਦਕੋਟ : 61.49

ਫਿਰੋਜ਼ਪੁਰ : 66.39

ਬਠਿੰਡਾ : 73.90

ਸੰਗਰੂਰ : 70.74

ਪਟਿਆਲਾ : 65.80

9:32 PM

ਆਖ਼ਰੀ ਰਿਪੋਰਟਾਂ ਤਕ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਦੇ ਗੜ੍ਹਸ਼ੰਕਰ 'ਚ 63.09, ਬੰਗਾ 'ਚ 65.75 ਫ਼ੀਸਦੀ, ਨਵਾਂ ਸ਼ਹਿਰ 'ਚ 66.66 ਫ਼ੀਸਦੀ, ਬਲਾਚੌਰ 'ਚ 58 ਫ਼ੀਸਦੀ, ਅਨੰਦਪੁਰ ਸਾਹਿਬ 'ਚ 66.14 ਫ਼ੀਸਦੀ, ਰੂਪਨਗਰ 'ਚ 62.86 ਫ਼ੀਸਦੀ, ਚਮਕੌਰ ਸਾਹਿਬ 'ਚ 64.36 ਫ਼ੀਸਦੀ, ਖਰੜ 'ਚ 53 ਫ਼ੀਸਦੀ ਅਤੇ ਐੱਸਏਐੱਸ ਨਗਰ 'ਚ 53.50 ਫ਼ੀਸਦੀ ਪੋਲਿੰਗ ਹੋਈ।

3:30 PM

ਰੂਪਨਗਰ ਵਿਖੇ ਪਿੰਡ ਸ਼ਾਮਪੁਰਾ ਦੀ ਈਵੀਐਮ ਮਸ਼ੀਨ ਅੱਧਾ ਘੰਟਾ ਖ਼ਰਾਬ

03.20 PM

ਹੁਣ ਤਕ ਦੀ ਵੋਟਿੰਗ

ਗੁਰਦਾਸਪੁਰ- 48.63 ਫੀਸਦੀ

ਅੰਮ੍ਰਿਤਸਰ- 43.85

ਖਡੂਰ ਸਾਹਿਬ- 46.60

ਜਲੰਧਰ- 46.75

ਹੁਸ਼ਿਆਪੁਰ- 45.31

ਅਨੰਦਪੁਰ ਸਾਹਿਬ- 60.99

ਲੁਧਿਆਣਾ- 45.70

ਫ਼ਤਹਿਗੜ੍ਹ ਸਾਹਿਬ- 48.76

ਫਰੀਦਕੋਟ- 45.52

ਫਿਰੋਜ਼ਪੁਰ- 52.31

ਬਠਿੰਡਾ- 50.54

ਸੰਗਰੂਰ- 52.34

ਪਟਿਆਲਾ- 51.74

3:00PM

ਐਡਵੋਕੇਟ ਕਿਰਨਜੀਤ ਕੌਰ ਪ੍ਰਧਾਨ ਇਸਤਰੀ ਵਿੰਗ ਪੰਜਾਬ ਲੋਕ ਇਨਸਾਫ਼ ਪਾਰਟੀ ਵੋਟ ਪਾਉਣ ਉਪਰੰਤ।

2:30 PM

18 ਸਾਲ ਦੀ ਉਮਰ ਤੋਂ ਬਾਅਦ ਪਹਿਲੀ ਵਾਰ ਜਿਨ੍ਹਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ, ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ> ਸ੍ਰੀ ਆਨੰਦਪੁਰ ਸਾਹਿਬ ਵਿਖੇ ਵੀ ਬਹੁਤ ਸਾਰੇ ਨੌਜਵਾਨ ਮੁੰਡੇ-ਕੁੜੀਆਂ ਨੇ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕੀਤਾ ਜਿਨ੍ਹਾਂ ਨੂੰ ਸਰਟੀਫਿਕੇਟ ਦਿੱਤੇ ਗਏ।

2:00 PM

-ਪਿੰਡ ਸ਼ਾਹਪੁਰ ਪੱਟੀ 'ਚ ਕਾਂਗਰਸ ਦੇ ਪੋਲਿੰਗ ਏਜੰਟ ਬਲਬੀਰ ਸਿੰਘ ਦੀ ਪੋਲਿੰਗ ਬੂਥ ਨੰਬਰ 146 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

1:40 PM

ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਅਸਮਾਨਪੁਰ ਵਿਖੇ ਆਪਣੀ ਵੋਟ ਪਾਈ।

1:30PM

ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਨੂਰਪੁਰ ਬੇਦੀ ਦੇ ਪਿੰਡ ਦਹੀਰਪੁਰ ਵਿਖੇ ਵੋਟ ਪਾਈ। ਰਾਣਾ ਕੇ ਕਿਹਾ ਕਿ ਦੇਸ਼ ਦੇ ਭਵਿੱਖ ਲਈ ਲੋਕਤੰਤਰ ਦੀ ਵਰਤੋਂ ਕਰਦੇ ਹੋਏ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ।

1:20 PM

ਨੰਗਲ ਦੇ ਇਕ ਬੂਥ ਵਿਚ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰਨ ਲਈ ਜਾਂਦਾ ਹੋਇਆ ਇਕ ਅੰਗਹੀਣ ਵਿਅਕਤੀ।

1:15 PM

ਨੰਗਲ 'ਚ ਪਹਿਲੀ ਵਾਰ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰਦੀਆਂ ਹੋਈਆਂ ਮੁਟਿਆਰਾਂ।

1:00 PM

ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ 'ਚ 1 ਵਜੇ ਤਕ 37.67 ਫ਼ੀਸਦੀ ਮਤਦਾਨ।

12:45 PM

ਅਨੰਦਪੁਰ ਸਾਹਿਬ ਵਿਖੇ ਵੋਟਾਂ ਪਾਉਣ ਵਾਲਿਆਂ ਨੂੰ ਬੂਟਿਆਂ ਦਾ ਪ੍ਰਸ਼ਾਦ ਵੰਡਿਆ ਜਾ ਰਿਹਾ ਹੈ।

12.30 PM

ਪੁਲਿਸ ਨੇ ਰਾਜਸੀ ਪਾਰਟੀਆਂ ਵਲੋਂ ਲਗਵਾਏ ਟੈਂਟ ਹਟਵਾਏ।

12.00 PM

ਰੂਪਨਗਰ ਦੇ ਪਿੰਡ ਮਾਜਰੀ ਠੇਕੇਦਾਰਾਂ ਅਤੇ ਦੁਗਰੀ ਵਿਖੇ ਈਵੀਐਮ ਮਸ਼ੀਨਾਂ ਅੱਧਾ ਘੰਟਾ ਖ਼ਰਾਬ ਰਹੀਆਂ।

11.15 AM

ਸ਼੍ਰੀ ਅਨੰਦਪੁਰ ਸਾਹਿਬ ਹਲਕੇ 'ਚ ਵੋਟਰਾਂ ਦਿਖਾਇਆ ਭਾਰੀ ਉਤਸ਼ਾਹ। 11 ਵਜੇ ਤਕ 26 ਫ਼ੀਸਦੀ ਪੋਲਿੰਗ ਹੋਈ।

09.15 AM

ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੇ ਸਵੇਰੇ 9 ਵਜੇ ਤਕ 9.18 ਫ਼ੀਸਦੀ ਮਤਦਾਨ ਹੋ ਚੁੱਕਾ ਹੈ।

09.00 AM

ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਵਿਸਕੀ ਕੋਟਲਾ ਨਿਹੰਗ ਪੋਲਿੰਗ ਬੂਥ ਤੇ ਵੋਟ ਪਾਉਣ ਤੋਂ ਬਾਅਦ ਨਿਸ਼ਾਨ ਦਿਖਾਉਂਦੇ ਹੋਏ।

ਇਹ 26 ਉਮੀਦਵਾਰ ਚੋਣ ਮੈਦਾਨ 'ਚ

ਸ੍ਰੀ ਆਨੰਦਪੁਰ ਸਾਹਿਬ ਦੇ ਲੋਕ ਸਭਾ ਚੋਣ ਹਲਕੇ ਤੋਂ ਕੁੱਲ 26 ਉਮੀਦਵਾਰਾਂ ਵਿਚ ਕਾਂਗਰਸ ਦੇ ਮਨੀਸ਼ ਤਿਵਾੜੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋ .ਪ੍ਰੇਮ ਸਿੰਘ ਚੰਦੂਮਾਜਰਾ, ਆਮ ਆਦਮੀ ਪਾਰਟੀ ਦੇ ਨਰਿੰਦਰ ਸਿੰਘ ਸ਼ੇਰਗਿੱਲ, ਬਹੁਜਨ ਸਮਾਜ ਪਾਰਟੀ ਤੋਂ ਸੋਢੀ ਵਿਕਰਮ ਸਿੰਘ, ਅਕਾਲੀ ਦਲ ਟਕਸਾਲੀ ਦੇ ਬੀਰ ਦਵਿੰਦਰ ਸਿੰਘ, ਸੀਪੀਆਈਐੱਮ ਦੇ ਕਾਮਰੇਡ ਰਘੂਨਾਥ ਸਿੰਘ, ਹਿੰਦੋਸਤਾਨ ਸ਼ਕਤੀ ਸੇਨਾ ਤੋਂ ਅਸ਼ਵਨੀ ਕੁਮਾਰ, ਜਨਰਲ ਸਮਾਜ ਪਾਰਟੀ ਤੋਂ ਸੁਖਦੀਪ ਕੌਰ, ਰਾਸ਼ਟਰੀ ਜਨਸ਼ਕਤੀ ਪਾਰਟੀ (ਸੈਕੂਲਰ) ਤੋਂ ਸੁਰਿੰਦਰ ਕੌਰ ਮਾਂਗਟ, ਜੈ ਜਵਾਨ ਜੈ ਕਿਸਾਨ ਪਾਰਟੀ ਤੋਂ ਹਰਮੇਸ਼ ਸ਼ਰਮਾ, ਹਿੰਦ ਕਾਂਗਰਸ ਪਾਰਟੀ ਤੋਂ ਕਵਲਜੀਤ ਸਿੰਘ, ਅੰਬੇਡਕਰਾਇਟ ਪਾਰਟੀ ਆਫ ਇੰਡੀਆ ਤੋਂ ਕੁਲਵਿੰਦਰ ਕੌਰ, ਪੀਪਲਜ਼ ਪਾਰਟੀ ਆਫ ਇੰਡੀਆ ( ਡੈਮੋਕ੍ਰੇਟਿਵ) ਤੋਂ ਗੁਰਬਿੰਦਰ ਸਿੰਘ, ਭਾਰਤੀ ਲੋਕ ਸੇਵਾ ਦਲ ਤੋਂ ਜੋਧ ਸਿੰਘ, ਸ਼ਿਵ ਸੈਨਾ ਪਾਰਟੀ ਤੋਂ ਫਕੀਰ ਚੰਦ, ਪੈਰਾਮਿਡ ਪਾਰਟੀ ਆਫ ਇੰਡੀਆ ਤੋਂ ਭਾਰਗਵ ਰੈਡੀ ਡੀ, ਆਜ਼ਾਦ ਉਮੀਦਵਾਰ ਵਜੋਂ ਅਵਤਾਰ ਸਿੰਘ, ਆਸ਼ੀਸ਼ ਗਰਗ, ਸੁਨੈਨਾ, ਕਿਰਪਾਲ ਕੌਰ, ਚਰਨ ਦਾਸ, ਜਗਨੀਤ ਸਿੰਘ, ਪਰਮਜੀਤ ਸਿੰਘ ਰਾਣੂੰ, ਮਨਮੋਹਨ ਸਿੰਘ, ਰਾਕੇਸ਼ ਕੁਮਾਰ ਤੇ ਵਿਕਰਮ ਸਿੰਘ ਚੋਣ ਮੈਦਾਨ 'ਚ ਹਨ।