ਪੱਤਰ ਪ੍ਰਰੇਰਕ, ਬੇਲਾ : ਪਿੰਡ ਖੇੜੀ ਸਲਾਬਤਪੁਰ ਵਿਖੇ ਗੁਰੂ ਨਾਨਕ ਦੇਵ ਸਪੋਰਟਸ ਕਲੱਬ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਸੇਵਾ ਸੁਸਾਇਟੀ ਕੈਲੀਫੋਰਨੀਆ ਅਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਤਿੰਨ ਦਿਨਾਂ 58ਵੇਂ ਗੁਰੂ ਨਾਨਕ ਟੂਰਨਾਮੈਂਟ ਦਾ ਉਦਘਾਟਨ ਡਾ :ਸੁਮਿਤ ਜਾਰੰਗਲ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਕੀਤਾ ਗਿਆ। ਜਿਨ੍ਹਾਂ ਪਿੰਡ ਦੇ ਨੌਜਵਾਨਾਂ ਵੱਲੋਂ ਲੰਮੇ ਸਮੇਂ ਤੋਂ ਨੌਜਵਾਨੀ ਨੰੂ ਸਾਂਭਣ ਦੇ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨਸ਼ਿਆਂ ਸਮੇਤ ਹੋਰ ਸਮਾਜਿਕ ਬੁਰਾਈਆਂ 'ਚ ਜਕੜੇ ਨੌਜਵਾਨਾਂ ਨੰੂ ਅਪੀਲ ਕੀਤੀ ਕਿ ਉਹ ਖੇਡਾਂ ਅਤੇ ਸਮਾਜਿਕ ਕਾਰਜਾਂ ਨਾਲ ਜੁੜ ਕੇ ਸਮਾਜ ਦੇ ਇੱਕ ਚੰਗੇ ਨਾਗਰਿਕ ਬਣਨ।

ਇਸ ਮੌਕੇ ਉਨ੍ਹਾਂ ਆਪਣੇ ਕੋਲੋ ਕਲੱਬ ਨੰੂ 21 ਹਜਾਰ ਰੁਪਏ ਮਾਇਕ ਸਹਾਇਤਾ ਵੀ ਦਿੱਤੀ। ਟੂਰਨਾਮੈਂਟ ਦੇ ਪਹਿਲੇ ਦਿਨ ਦੇ ਮੁਕਾਬਲਿਆਂ ਸਬੰਧੀ ਜਾਣਕਾਰੀ ਦਿਦਿੰਆਂ ਕਲੱਬ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਖੇੜੀ ਅਤੇ ਜਨਰਲ ਸਕੱਤਰ ਮਾ:ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਪਹਿਲੇ ਦਿਨ ਕਰਵਾਏ ਆਲ ਓਪਨ ਫੁੱਟਬਾਲ ਦੇ ਮੁਕਾਬਲਿਆਂ ਵਿਚ ਖਰੜ ਕਲੱਬ ਦੀ ਟੀਮ ਨੇ ਡੀ ਐਫ ਏ ਰੂਪਨਗਰ ਨੰੂ,ਖੇੜੀ ਸਲਾਬਤਪੁਰ ਨੇ ਬਠਿੰਡਾ ਨੰੂ, ਜੰਡਿਆਲੀ ਕਲੱਬ ਨੇ ਆਰ ਐਫ ਸੀ ਰੂਪਨਗਰ ਨੰੂ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਪਾਇਆ।

ਇਸੇ ਤਰਾਂ ਫੁੱਟਬਾਲ 7 ਸਾਇਡ ਇੱਕ ਪਿੰਡ ਦੇ ਮੁਕਾਬਲੇ ਵਿਚ ਪਡਿਆਲਾ ਨੇ ਭਲ਼ਿਆਣ ਨੰੂ,ਲੋਦੀਮਾਜਰਾ ਨੇ ਪਪਰਾਲਾ ਨੰੂ,ਚਤਾਮਲਾ ਨੇ ਸ੍ਰੀ ਚਮਕੌਰ ਸਾਹਿਬ ਨੰੂ,ਲੁਠੇੜੀ ਨੇ ਹਾਫਿਜਾਬਾਦ ਨੰੂ , ਨੂੰਹੋਂ ਕਲੋਨੀ ਰੂਪਨਗਰ ਨੇ ਕੋਟਲੀ ਪੜੀ੍ਹ ਨੰੂ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ ਇਸ ਦੌਰਾਨ ਕਬੱਡੀ ਦੇ 32 ਕਿਲੋ ਵਰਗ ਵਿਚ 20 ਟੀਮਾਂ ਨੇ ਸਮੂਲੀਅਤ ਕੀਤੀ। ਪ੍ਰਬੰਧਕਾਂ ਨੇ ਦੱਸਿਆ ਕਿ ਦੂਜੇ ਦਿਨ ਦੇ ਮੁਕਾਬਲਿਆਂ ਦਾ ਉਦਘਾਟਨ ਨਹਿਰੀ ਵਿਭਾਗ ਰੂਪਨਗਰ ਦੇ ਐਸ ਡੀ ਓ ਕੁਲਵਿੰਦਰ ਸਿੰਘ ਵੱਲੋਂ ਕੀਤਾ ਜਾਵੇਗਾ ਪਹਿਲੇ ਦਿਨ ਵਿਸ਼ੇਸ਼ ਤੌਰ ਤੇ ਏ ਡੀ ਸੀ ਅਮਰਜੀਤ ਸਿੰਘ, ਜਗਜੀਤ ਸਿੰਘ ਫਾਂਊਡਰ ਮੈਂਬਰ ਟੂਰਨਾਮੈਂਟ ਕਮੇਟੀ,ਅਜੀਤ ਸਿੰਘ ਡੱਲਾ,ਸੁਰਿੰਦਰ ਸਿੰਘ ਇੰਜੀਨਿਅਰ, ਬਲਦੇਵ ਸਿੰਘ, ਸਵਰਨ ਸਿੰਘ, ਸੁਰਿੰਦਰ ਸਿਘ ਪਟਵਾਰੀ, ਬਲਰਾਜ ਸਿੰਘ,ਅਭੀਜੀਤ ਸਿੰਘ, ਨਰਿੰਦਰ ਸਿੰਘ, ਪਾਲ ਸਿੰਘ ਰੌਕੀ, ਜਸਮਿੰਦਰ ਸਿੰਘ ਪੰਚ, ਲਵਲੀ, ਮਾ: ਬਲਜਿੰਦਰ ਸਿੰਘ ਸ਼ਾਂਤਪੁਰੀ, ਮਾ: ਰਵਿੰਦਰ ਸਿੰਘ ਰਵੀ ਆਦਿ ਨੇ ਮੁਕਾਬਲਿਆਂ ਦਾ ਅਨੰਦ ਮਾਣਿਆ