ਅਭੀ ਰਾਣਾ, ਨੰਗਲ : ਐੱਸਐੱਸਆਰਵੀਐੱਮ ਨਵਾਂ ਨੰਗਲ ਵਿਖੇ ਚੱਲ ਰਹੇ ਤਿੰਨ ਰੋਜ਼ਾ ਅਥਲੈਟਿਕ ਮੀਟ ਦੇ ਦੂਜੇ ਦਿਨ ਲੰਬਾ ਜੰਪ, ਉੱਚਾ ਜੰਪ ਤੇ ਸ਼ਾਰਟਪੁਟ ਦੇ ਮੁਕਾਬਲੇ ਕਰਵਾਏ ਗਏ। ਜਿਸ 'ਚ ਅਠਵੀਂ, ਨੌਵੀਂ ਤੇ ਦਸਵੀਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਦੱਸਣਯੋਗ ਹੈ ਕਿ ਇਨ੍ਹਾਂ ਪ੍ਰਤਿਯੋਗਤਾ 'ਚ ਸਕੂਲ ਦੇ ਡਾਇਰੈਕਟਰ ਸੁਮੇਸ਼ ਸ਼ਰਮਾ, ਪਿ੍ਰੰਸੀਪਲ ਐੱਮ ਸ਼ਰਮਾ ਤੇ ਡਾਕਟਰ ਸੋਨਾਕਸ਼ੀ ਦੀਆਂ ਹਦਾਇਤਾਂ ਮੁਤਾਬਿਕ ਕਰਵਾਏ ਜਾ ਰਹੇ ਹਨ ਤੇ ਪ੍ਰਤਿਯੋਗਤਾ ਦੇ ਖੇਡ ਇੰਚਾਰਜ ਡੀਐੱਮ ਚੰਦੇਲ, ਨੇਹਾ ਮੈਨਨ ਤੇ ਕੁਮਾਰੀ ਸ਼ਾਰੂਲ ਹਨਦੂਜੇ ਦਿਨ ਦੀ ਅਥਲੈਟਿਕ ਮੀਟ 'ਚ ਬੱਚਿਆਂ ਦਾ ਉਤਸ਼ਾਹ ਤੇ ਜੋਸ਼ ਦੇਖਣ ਵਾਲਾ ਸੀਵੱਖ-ਵੱਖ ਪ੍ਰਤਿਯੋਗਤਾਵਾਂ 'ਚ ਗੁਰਜੀਤ, ਬੰਸ਼, ਵਿਕਾਸ, ਵੇਸ਼ਿਕਾ, ਸਿਮਰਨ, ਆਸਥਾ ਪਹਿਲੀਆਂ ਕਤਾਰਾਂ ਦੇ ਖਿਡਾਰੀ ਰਹੇਲੰਬੇ ਜੰਪ 'ਚ ਲੜਕੀਆਂ, ਬੰਸ਼ਿਕਾ, ਸਿਮਰਨ, ਆਸਥਾ ਤੇ ਲੜਕਿਆਂ 'ਚ ਬੰਸ਼, ਵਿਕਾਸ, ਕੇਸ਼ਵ (ਅਠਵੀਂ ਜਮਾਤ) ਨੇ ਪਹਿਲਾ ਦੂਜੇ ਤੇ ਤੀਜੇ ਸਥਾਨ 'ਤੇ ਰਹੇਨੌਂਵੀ ਜਮਾਤ ਦੀਆਂ ਲੜਕੀਆਂ 'ਚੋਂ ਤਨਵੀ, ਰਿਸ਼ਿਤਾ, ਜੈਸਵਿਨ ਤੇ ਲੜਕਿਆਂ 'ਚ ਆਊਸ਼, ਵਿਸ਼ਨੂ ਤੇ ਜਸਕਰਨ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੇਦਸਵੀਂ ਦੀਆਂ ਲੜਕੀਆਂ 'ਚੋਂ ਸਿਮਰਨਜੀਤ ਕੌਰ, ਚੰਨਪ੍ਰਰੀਤ, ਸੁਨੇਨਾ ਤੇ ਲੜਕਿਆਂ 'ਚੋਂ ਗੁਰਜੀਤ, ਮਨਦੀਪ, ਅਭਿਨਵ ਪਹਿਲੇ ਦੂਜੇ ਤੇ ਤੀਜੇ ਸਥਾਨ ਤੇ ਰਹੇਸ਼ਾਰਟਪੁਟ 'ਚ ਅਠਵੀਂ 'ਚ ਵੰਸ਼ਿਕਾ, ਆਸਥਾ, ਸਿਮਰਨ ਤੇ ਨੌਵੀਂ 'ਚ ਰਿਸ਼ਿਤਾ, ਤਨਵੀਂ, ਜੈਸਮੀਨ ਪਹਿਲੇ ਦੂਜੇ ਤੇ ਤੀਜੇ ਸਥਾਨ 'ਤੇ ਰਹੇ।