ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ : ਸੰਦੋਆ

ਮਨਪ੍ਰਰੀਤ ਸਿੰਘ, ਘਨੌਲੀ

ਰੂਪਨਗਰ ਹਲਕੇ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ਼ ਜੋੜਨ ਲਈ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਉਨਾਂ੍ਹ ਵੱਲੋਂ ਆਪਣੇ ਹਲਕੇ ਰੂਪਨਗਰ ਦੇ ਪਿੰਡ ਥਲੀ ਕਲਾਂ, ਥਲੀ ਖੁਰਦ ਅਤੇ ਸਿੰਘਪੁਰਾ ਦੇ ਖੇਡਣ ਵਾਲ਼ੇ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਦਾ ਸਮਾਨ ਅਤੇ ਖੇਡ ਕਿੱਟਾਂ ਆਦਿ ਵੰਡੀਆਂ ਗਈਆਂ। ਇਸ ਮੌਕੇ ਇਨਾਂ੍ਹ ਪਿੰਡਾਂ ਦੇ ਨੌਜਵਾਨਾਂ ਨੇ ਕਿਹਾ ਕਿ ਉਨਾਂ੍ਹ ਵੱਲੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਖੇਡ ਮੈਦਾਨ ਵਿਚ ਖੇਡਣ ਵਾਲ਼ੇ ਵੱਖ-ਵੱਖ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਲਈ ਸਮਾਨ ਦੀ ਘਾਟ ਬਾਰੇ ਦੱਸਿਆ ਸੀ, ਜਿਸ ਤੋਂ ਬਾਅਦ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਖੁਦ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡ ਮੈਦਾਨ ਵਿੱਚ ਹੀ ਖੇਡ ਦਾ ਸਮਾਨ ਅਤੇ ਹੋਰ ਜ਼ਰੂਰੀ ਸਮਾਨ ਮੁਹੱਈਆ ਕਰਵਾਇਆ ਹੈ। ਉਨਾਂ੍ਹ ਵਿਧਾਇਕ ਸੰਦੋਆ ਦੇ ਇਸ ਉਪਰਾਲੇ ਲਈ ਉਨਾਂ੍ਹ ਦਾ ਅਤੇ ਉਨਾਂ੍ਹ ਦੀ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਉਨਾਂ੍ਹ ਕਿਹਾ ਕਿ ਉਨਾਂ੍ਹ ਨੂੰ ਖੁਸ਼ੀ ਹੈ ਕਿ ਵਿਧਾਇਕ ਸੰਦੋਆ ਨੇ ਉਨਾਂ੍ਹ ਦੀ ਇਕੋ ਵਾਰ ਕੀਤੀ ਬੇਨਤੀ ਨੂੰ ਕਬੂਲ ਕਰ ਲਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਿਟਾਇਰਡ ਜੇ.ਈ. ਕੁਲਦੀਪ ਸਿੰਘ ਅਤੇ ਸੀਨੀਅਰ ਆਪ ਆਗੂ ਬਲਵਿੰਦਰ ਸਿੰਘ ਗਿੱਲ ਨੇ ਵੀ ਵਿਧਾਇਕ ਸੰਦੋਆ ਵੱਲੋਂ ਬੱਚਿਆਂ ਲਈ ਕੀਤੇ ਉਪਰਾਲੇ ਲਈ ਤਰੀਫ਼ ਕੀਤੀ। ਉਨਾਂ੍ਹ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਹ ਉਪਰਾਲਾ ਬਹੁਤ ਹੀ ਕਾਬਿਲੇ ਤਾਰੀਫ਼ ਹੈ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਉਨਾਂ੍ਹ ਨੂੰ ਬੱਚਿਆਂ ਅਤੇ ਨੌਜਵਾਨਾਂ ਵੱਲੋਂ ਉਨਾਂ੍ਹ ਲਈ ਖੇਡ ਅਤੇ ਪ੍ਰਰੈਕਟਿਸ ਲਈ ਸਮਾਨ ਦੀ ਘਾਟ ਦਾ ਪਤਾ ਲੱਗਾ ਸੀ, ਜਿਸ ਤੋਂ ਬਾਅਦ ਉਹ ਇਨਾਂ੍ਹ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਲਈ ਲੋੜੀਂਦਾ ਸਮਾਂ ਦੇਣ ਲਈ ਪਹੁੰਚੇ ਹਨ। ਉਨਾਂ੍ਹ ਕਿਹਾ ਕਿ ਉਨਾਂ੍ਹ ਦੀ ਹਮੇਸ਼ਾਂ ਕੋਸ਼ਸ਼ਿ ਰਹੀ ਹੈ ਕਿ ਉਹ ਨੌਜਵਾਨ ਨੂੰ ਸਹੀ ਸੇਧ ਦੇਣ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਵੱਧ ਤੋਂ ਵੱਧ ਖੇਡਾਂ ਵੱਲ ਜੁੜਨ ਅਤੇ ਇਸ ਦੇ ਨਾਲ ਹੀ ਆਪਣੇ ਪਰਿਵਾਰ ਅਤੇ ਸਮਾਜ ਦਾ ਨਾਮ ਰੋਸ਼ਨ ਕਰਨ। ਉਨਾਂ੍ਹ ਕਿਹਾ ਕਿ ਪੰਜਾਬ ਵਿੱਚ ਜੋ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ, ਉਸ ਤੋਂ ਨੌਜਵਾਨ ਨੂੰ ਦੂਰ ਰੱਖਣ ਲਈ ਇਹ ਉਪਰਾਲਾ ਕੀਤਾ ਗਿਆ ਹੈ ਅਤੇ ਉਹ ਅਜਿਹੇ ਉਪਰਾਲਿਆਂ ਵਿੱਚ ਸਹਿਯੋਗ ਦੇਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਉਨਾਂ੍ਹ ਕਿਹਾ ਕਿ ਉਨਾਂ੍ਹ ਦੀ ਇੱਛਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਤਾਂ ਉਹ ਵੱਖ ਵੱਖ ਪਿੰਡਾਂ ਵਿਚ ਖੇਡ ਦੇ ਮੈਦਾਨ ਅਤੇ ਬੱਚਿਆਂ ਨੂੰ ਖੇਡਾਂ ਦਾ ਸਾਮਾਨ ਪੂਰਨ ਰੂਪ ਵਿੱਚ ਮੁਹੱਈਆ ਕਰਵਾਉਣ। ਇਸ ਮੌਕੇ ਤੇ ਉਨਾਂ੍ਹ ਨੇ ਬੱਚਿਆਂ ਤੇ ਨੌਜਵਾਨਾਂ ਨੂੰ ਵੀ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਉਨਾਂ੍ਹ ਨਾਲ਼ ਬਲਵਿੰਦਰ ਸਿੰਘ ਗਿੱਲ, ਕੁਲਦੀਪ ਸਿੰਘ ਜੇ.ਈ., ਸੁਰਿੰਦਰ ਸਿੰਘ, ਪ੍ਰਦੀਪ ਕੁਮਾਰ ਮਨੀ, ਜਤਿੰਦਰ ਕੌਰ, ਵਰਿੰਦਰ ਸਿੰਘ ਨਨੂੰ, ਯੋਗੇਸ਼ ਕੱਕੜ, ਕੁਲਵੀਰ ਸਿੰਘ ਰਾਜਾ, ਪਵਨ ਕੁਮਾਰ ਗੋਲੂ, ਬਚਿੱਤਰ ਸਿੰਘ, ਰੁਪਿੰਦਰ ਸਿੰਘ, ਅਮਨ ਸਿੰਘ, ਯੋਗੇਸ਼ ਕੁਮਾਰ, ਅਮਨਪ੍ਰਰੀਤ ਸਿੰਘ, ਨਵਪ੍ਰਰੀਤ ਸਿੰਘ, ਪੀ.ਏ. ਰਵਿੰਦਰ ਧੀਮਾਨ, ਪਿੰਡ ਵਾਸੀ ਅਤੇ ਕਲੱਬ ਮੈਂਬਰ ਆਦਿ ਹਾਜ਼ਰ ਸਨ।